-
ਰਚਨਾ,ਕਹਾਣੀ,ਲੇਖ
-
Fri Jan,2021
ਸਭ ਲਈ ਖੁਸ਼ੀਆਂ ਲੈ ਕੇ ਆਵੇ ਸਾਲ ਨਵਾਂ ਅਰਦਾਸ ਕਰਾਂਗਮ ਦੇ ਸਾਏ ਦੂਰ ਭਜਾਵੇ ਮੈਂ ਇਹੋ ਅਰਦਾਸ ਕਰਾਂ!ਗੁਰਬਤ ਮਾਰੇ ਘਰਾਂ ਦੇ ਵਿੱਚ ਵੀ ਪੱਕਦੀ ਹੋ ਜਏਵਰੋਟੀਹਰ ਕੋਈ ਢੋਲੇ ਮਾਹੀਏ ਗਾਵੇ.ਮੈਂ ਇਹੋ ਅਰਦਾਸ ਕਰਾਂਨਵੇਂ ਵਰ੍ਹੇ ਦੇ ਨਾਲ ਨਵੇਂ ਹੀ ਫੁੱਲ ਬਗੀਚੇ ਮੌਲਣਦੁਨੀਆਂ ਉੱਤੇ ਅਮਨ ਵਸਾਵੇਮੈਂ ਇਹੋ ਅਰਦਾਸ ਕਰਾਂ!ਪੌਣਾਂ ਵਗਣ ਪਿਆਰ ਵਾਲੀਆਂ ਚੌਹ ਪਾਸੇ ਖੁਸ਼ਹਾਲੀਸਭੇ ਦੇ ਸ਼ਿਕਵੇ ਗਿਲੇ ਮਿਟਾਵੇਮੈਂ ਇਹੋ ਅਰਦਾਸ ਕਰਾਂ!ਮੁੜ ਤੋਂ ਮੇਰੇ ਗੁਲਸ਼ਨ ਅੰਦਰ ਫੇਰਾ ਪਾਉਣ ਸੁੰਗਧਾਂਹਰ ਇਕ ਦੀ ਰੂਹ ਮਹਿਕਾਵੇਮੈਂ ਇਹੋ ਅਰਦਾਸ ਕਰਾਂ!ਕਿਰਨ ਖੁਦਾ ਦੇ ਦਰ ਤੇ ਬੈਠੀ ਕਰਦੀ ਹੈ ਅਰਜੋਈਸਭ ਦੀ ਅਦਬੀ ਸਾਂਝ ਵਧਾਵੇਮੈਂ ਇਹੋ ਅਰਦਾਸ ਕਰਾਂ!!ਕਿਰਨ ਪਾਹਵਾ ਸਕਾਲਰ ਪੀ ਐੱਚ ਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ
[email protected]