ਕੇਂਦਰ ਸਰਕਾਰ ਆਪਣਾ ਅੜੀਅਲ ਵਤੀਰਾ ਬਦਲ ਕੇ ਲੋਕਤੰਤਰ ਦੀ ਗੱਲ ਕਰੇ

2,January 2021ਦੋਰਾਹਾ,(ਅਮਰੀਸ਼ ਆਨੰਦ)ਕੇਂਦਰ ਸਰਕਾਰ ਦੁਆਰਾ ਬਣਾਏ ਗਏ ਕਿਸਾਨਾਂ ਦੇ ਵਿਰੱਧ ਕਾਲੇ ਕਾਨੂੰਨਾਂ ਕਾਰਨ ਅੱਜ ਲੋਕਾਂ ਦੀਆਂ ਮੁਸ਼ਕਿਲਾਂ ’ਚ ਵਾਧਾ ਹੋਇਆ ਅਤੇ ਕੇਂਦਰ ਦੇ ਅੜੀਅਲ ਵਤੀਰੇ ਕਾਰਨ ਦੇਸ਼ ਦਾ ਹਰ ਰੋਜ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਹੈ ਤੇ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਆਪਣਾ ਅੜੀਅਲ ਵਤੀਰਾ ਬਦਲ ਕੇ ਲੋਕਤੰਤਰ ਦੀ ਗੱਲ ਕਰਨ ਤੇ ਦੇਸ਼ ਵਾਸੀਆਂ ਦੇ ਹਿੱਤਾਂ ’ਚ ਕਾਨੂੰਨ ਲਿਆਉਣ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਉਘੇ ਸਮਾਜ ਸੇਵਕ ਵਿਨੋਦ ਕਪਿਲਾ,ਸੁਰੇਸ਼ ਆਨੰਦ,ਪ੍ਰਵੀਨ ਬੈਕਟਰ,ਅਨਿਲ ਕੌਸ਼ਲ, ਤੇ ਨਿਰਦੋਸ਼ ਨੋਸ਼ਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਆਖਿਆ ਕਿ ਸੂਬੇ ਦੇ ਸਾਰੇ ਕਿਸਾਨ,ਆੜਤੀਏ, ਮਜਦੂਰ ਇਸ ਸ਼ੰਘਰਸ਼ ਦਾ ਹਿੱਸਾ ਬਣੇ ਹੋਏ ਹਨ ਤਾਂ ਜੋ ਕੇਂਦਰ ਸਰਕਾਰ ਕਿਸਾਨ ਵਿਰੋਧੀ ਬਿੱਲਾਂ ਰੱਦ ਕੀਤਾ ਜਾ ਸਕੇ ਤੇ ਮੋਦੀ ਸਰਕਾਰ ਨੂੰ ਸ਼ਾਇਦ ਇਹ ਭੁਲੇਖਾ ਹੈ ਕਿ ਪੰਜਾਬੀ ਹਰ ਸੰਕਟ ਦਾ ਸਾਹਮਣਾ ਇਕੱਠੇ ਹੋਕੇ ਕਰਦੇ ਹਨ ਤੇ ਹੁਣ ਵੀ ਸਾਰੇ ਪੰਜਾਬੀ ਤੇ ਕਿਸਾਨ ਜਥੇਬੰਧੀਆਂ ਇੱਕ ਹਨ ਪਰ ਕੇਂਦਰ ਸਰਕਾਰ ਇਕਜੁੱਟਤਾ ਨੂੰ ਵਿਖੇਰਨ ’ਚ ਕੋਈ ਕਸਰ ਨਹੀਂ ਛੱਡ ਰਹੇ। ਉਨਾਂ ਕਿਹਾ ਕਿ ਅਗਰ ਇਹ ਕਾਲੇ ਕਾਨੂੰਨ ਲਾਗੂ ਰਹਿ ਗਏ ਤਾਂ ਦੇਸ਼ ਦਾ ਕਿਸਾਨ ਕਾਰਪੋਰੇਟ ਘਰਾਣਿਆਂ ਤੇ ਨਿਰਭਰ ਹੋ ਜਾਵੇ ਪਰ ਇਸ ਬਿੱਲ ਨਾਲ ਜਿਥੇ ਕਿਸਾਨ, ਵਪਾਰੀ,ਮਜਦੂਰ, ਆੜਤੀਏ ਦਾ ਨੁਕਸਾਨ ਹੋਵੇਗਾ ਉਥੇ ਦੇਸ਼ ਦੀ ਆਰਥਿਕਤਾ ਤੇ ਮਾੜਾ ਅਸਰ ਪਏਗਾ.