ਰੇਲਵੇ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 5.10 ਲੱਖ ਦੀ ਠੱਗੀ ਮਾਰੀ

ਧੂਰੀ, 26 ਦਸੰਬਰ (ਮਹੇਸ਼ ਜਿੰਦਲ) - ਥਾਣਾ ਸਦਰ ਧੂਰੀ ਵਿਖੇ ਇੱਕ ਮਹਿਲਾ ਸਮੇਤ 2 ਵਿਅਕਤੀਆਂ ਖ਼ਿਲਾਫ਼ ਰੇਲਵੇ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਮੁਕੱਦਮਾ ਦਰਜ਼ ਕੀਤੇ ਜਾਣ ਦੀ ਖ਼ਬਰ ਹੈ। ਪੀੜਤ ਜਗਜੀਤ ਸਿੰਘ ਪੁੱਤਰ ਮੇਘ ਰਾਜ ਵਾਸੀ ਕਾਂਝਲਾ ਅਨੁਸਾਰ ਨਜੀਰਾ ਬੇਗ਼ਮ ਪਤਨੀ ਮੁਸ਼ਤਾਕ ਮੁਹੰਮਦ ਵਾਸੀ ਪਿੰਡ ਚੱਕ ਸਰਾਏ ਉਨਾਂ ਦੇ ਪੜੋਸੀਆਂ ਦੀ ਦੂਰ ਦੀ ਰਿਸ਼ਤੇਦਾਰ ਹੈ। ਨਜੀਰਾ ਬੇਗ਼ਮ ਅਤੇ ਉਸ ਦੇ ਸਾਥੀ ਸੁਖਦੇਵ ਸਿੰਘ ਦਾਦ ਪੁੱਤਰ ਨੰਦ ਕਿਸ਼ੋਰ ਵਾਸੀ ਪਿੰਡ ਦਾਦ (ਲੁਧਿਆਣਾ) ਨੇ ਉਸ ਨੂੰ ਰੇਲਵੇ ’ਚ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਲੰਘੇ ਸਾਲ ਉਸ ਕੋਲੋਂ 2 ਕਿਸ਼ਤਾਂ ਵਿਚ 5 ਲੱਖ 10 ਹਜ਼ਾਰ ਰੁਪਏ ਵਸੂਲ ਕੀਤੇ ਸੀ। ਪ੍ਰੰਤੂ ਲੰਮਾ ਸਮਾਂ ਲੰਘਣ ਤੋਂ ਬਾਅਦ ਨੌਕਰੀ ਨਾ ਲੱਗਣ ’ਤੇ ਉਸ ਨੂੰ ਪਤਾ ਲੱਗਾ ਕਿ ਇਨਾਂ ਦੋਵਾਂ ਨੇ ਮਿਲੀਭੁਗਤ ਕਰ ਕੇ ਉਸ ਨਾਲ ਠੱਗੀ ਮਾਰੀ ਹੈ। ਜਿਸ ਤੋਂ ਬਾਅਦ ਆਪਣੇ ਨਾਲ ਹੋਈ ਠੱਗੀ ਸਬੰਧੀ ਉਸ ਵੱਲੋਂ ਐੱਸ.ਐੱਸ.ਪੀ ਸੰਗਰੂਰ ਕੋਲ ਇੱਕ ਸ਼ਿਕਾਇਤ ਕੀਤੀ ਗਈ ਸੀ। ਜਿਸ ਦੀ ਜਾਂਚ ਨਜੀਰਾ ਬੇਗ਼ਮ ਅਤੇ ਸੁਖਦੇਵ ਸਿੰਘ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ਼ ਕੀਤਾ ਗਿਆ ਹੈ।