ਸੇਵਾਵਾਂ ਚੋਣ ਬੋਰਡ ਪੰਜਾਬ ਦੀ ਕਲਰਕ ਪ੍ਰੀਖਿਆ 'ਚ ਤਲਵੰਡੀ ਸਾਬੋ ਦੇ ਕਪਿਲ ਗਰਗ ਸੂਬੇ ਭਰ ‘ਚੋਂ ਤੀਜੇ ਨੰਬਰ ‘ਤੇ

ਤਲਵੰਡੀ ਸਾਬੋ, 26 ਸਤੰਬਰ (ਗੁਰਜੰਟ ਸਿੰਘ ਨਥੇਹਾ)- ਹਾਲ ਹੀ ਵਿੱਚ ਅਧੀਨ ਸੇਵਾਵਾ ਬੋਰਡ ਵੱਲੋਂ ਇਸ਼ਤਿਹਾਰ 4/2016 ਮੁਤਾਬਿਕ ਕਲਰਕ ਦੀਆਂ ਅਸਾਮੀਆਂ ਲਈ ਟੈਸਟ ਮੁਕੰਮਲ ਕਰਕੇ 24 ਸਤੰਬਰ ਨੂੰ ਫਾਈਨਲ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ, ਜਿਸ ਵਿੱਚ ਤਲਵੰਡੀ ਸਾਬੋ ਦੇ ਕਪਿਲ ਗਰਗ ਉਰਫ ਜਿੰਮੀ ਪੁੱਤਰ ਭਾਰਤ ਭੂਸ਼ਣ ਨੇ ਪੰਜਾਬ ਭਰ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ। ਜਿਕਰਯੋਗ ਹੈ ਕਿ ਅਧੀਨ ਸੇਵਾਵਾ ਬੋਰਡ ਵੱਲੋਂ ਪਹਿਲਾ 6 ਮਈ ਨੂੰ ਲਿਖਤੀ ਟੈਸਟ ਲਿਆ ਗਿਆ ਸੀ ਜਿਸ ਵਿੱਚ 17421 ਉਮੀਦਵਾਰਾਂ ਨੇ ਟੈਸਟ ਦਿੱਤਾ ਤੇ ਇਸ ਦੌਰਾਨ ਘੱਟ ਤੋਂ ਘੱਟ 33 ਪ੍ਰਤੀਸ਼ਤ ਅੰਕ ਨਾਲ ਇਹ ਟੈਸਟ ਪਾਸ ਕਰਨ ਤੋਂ ਬਾਅਦ 10300 ਉਮੀਦਵਾਰਾਂ ਦਾ ਪੰਜਾਬੀ ਅਤੇ ਅੰਗਰੇਜੀ ਟਾਇਪਿੰਗ ਦਾ ਟੈਸਟ ਲਿਆ ਗਿਆ ਜਿਸ ਵਿੱਚ ਲੱਗਭਗ 4279 ਉਮੀਦਵਾਰਾਂ ਨੇ ਇਹ ਟੈਸਟ ਪਾਸ ਕੀਤਾ ਅਤੇ ਇਸ ਨਤੀਜੇ ਦੌ ਦੌਰਾਨ ਕਪਿਲ ਗਰਗ ਨੇ ਸੂਬੇ ਭਰ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ। ਪ੍ਰੈਸ ਨਾਲ ਗੱਲਬਾਤ ਕਰਦਿਆਂ ਕਪਿਲ ਗਰਗ ਨੇ ਕਿਹਾ ਕਿ ਵਿਅਕਤੀ ਆਪਣੀ ਮਿਹਨਤ ਅਤੇ ਲਗਨ ਨਾਲ ਕੋਈ ਵੀ ਮੁਕਾਮ ਹਾਸਿਲ ਕਰ ਸਕਦਾ ਹੈ। ਇਸ ਮੌਕੇ ਕਪਿਲ ਗਰਗ ਦੇ ਪਿਤਾ ਭਾਰਤ ਭੂਸ਼ਣ, ਮਾਤਾ ਸ਼ਕੁੰਤਲਾ ਰਾਣੀ ਐਸਐਸ ਅਧਿਆਪਕਾ ਲਹਿਰੀ, ਪੱਤਰਕਾਰ ਈਸ਼ਵਰ ਗਰਗ, ਸੀਤਾ ਗਰਗ ਸਾਬਕਾ ਪ੍ਰਿੰਸੀਪਲ, ਪੱਤਰਕਾਰ ਪ੍ਰਿੰਸ ਸੌਰਭ ਗਰਗ, ਪ੍ਰੇਮ ਸਾਗਰ, ਮੋਹਿਤ ਕੁਮਾਰ ਨੇ ਕਪਿਲ ਗਰਗ ਨੂੰ ਵਧਾਈ ਦਿੰਦਿਆਂ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।