ਦੋਰਾਹਾ,(ਅਮਰੀਸ਼ ਆਨੰਦ)ਕਾਮਾਗਾਟਾ ਮਾਰੂ ਯਾਦਗਾਰ ਕਮੇਟੀ ਅਤੇ ਗ਼ਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਯਾਦਗਾਰੀ ਕਮੇਟੀ ਵਲੋਂ 9 ਫਰਵਰੀ ਨੂੰ ਗ਼ਦਰੀ ਬਾਬਾ ਗੁਰਮੁਖ ਸਿੰਘ ਦੀ 47ਵੀਂ ਬਰਸੀ ਮੌਕੇ ਲਲਤੋਂ ਖ਼ੁਰਦ ਸਕੂਲ ਦੇ ਖੇਡ ਮੈਦਾਨ ਵਿੱਚ ਮੇਲਾ ਕਰਵਾਇਆ ਗਿਆ,ਇਸ ਮੌਕੇ ਕਾਮਾਗਾਟਾ ਮਾਰੂ ਯਾਦਗਾਰ ਕਮੇਟੀ ਦੇ ਆਗੂਆਂ ਵਲੋਂ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣ ਉਪਰੰਤ ਮੇਲਾ ਆਰੰਭ ਕੀਤਾ ਗਿਆ,ਇਸ ਵਿਸ਼ੇਸ਼ ਮੌਕੇ "ਸਿਰਜਣਾ ਆਰਟ ਗਰੁੱਪ ਰਾਏਕੋਟ ਰਜਿ:" ਪੰਜਾਬੀ ਰੰਗਮੰਚ ਦੇ ਸਿਰਮੌਰ ਨਾਟਕਕਾਰ ਡਾ.ਸੋਮਪਾਲ ਹੀਰਾ ਵਲੋਂ ਆਪਣੇ ਦੋ ਸੋਲੋ ਨਾਟਕਾਂ "ਸਰਹੱਦਾਂ""ਗੋਦੀ ਮੀਡੀਆ ਝੂਠ ਬੋਲਦਾ" ਦਾ ਸਫਲ ਮੰਚਨ ਕੀਤਾ ਗਿਆ,ਇਸ ਮੌਕੇ ਹਾਜ਼ਰ ਦਰਸ਼ਕਾਂ ਵਲੋਂ ਖ਼ੂਬ ਪਸੰਦ ਕੀਤਾ ਗਿਆ"ਸਿਰਜਣਾ ਆਰਟ ਗਰੁੱਪ ਰਾਏਕੋਟ ਰਜਿ:"ਤੇ ਪੰਜਾਬ ਦੇ ਮਸ਼ਹੂਰ ਨਾਟਕਾਰ"ਡਾ.ਸੋਮਪਾਲ ਹੀਰਾ"ਵਲੋਂ ਆਪਣੇ ਦੋ ਸੋਲੋ ਨਾਟਕਾਂ ਦੀ ਸਫਲ ਪੇਸ਼ਕਾਰੀ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਡਾ.ਸੋਮਪਾਲ ਹੀਰਾ ਨੇ ਕਿਹਾ ਕਿ ਦਰਸ਼ਕਾਂ ਵਲੋਂ ਅੰਤਾਂ ਦਾ ਪਿਆਰ ਮਿਲਿਆ ਇਸ ਮੌਕੇ ਓਹਨਾ ਨੇ ਕਾਮਾਗਾਟਾ ਮਾਰੂ ਯਾਦਗਾਰ ਕਮੇਟੀ ਅਤੇ ਗ਼ਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਯਾਦਗਾਰੀ ਕਮੇਟੀ ਦਾ ਦਿਲ ਦੀਆ ਗਹਿਰਾਈਆਂ ਤੋਂ ਧੰਨਵਾਦ ਕੀਤਾ.