ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਪੰਜਾਬ ਵਲੋਂ ਆਮ ਆਦਮੀ ਪਾਰਟੀ ਦੇ ਸਾਰੇ ਕੈਂਡੀਡੇਟਾਂ ਦੀ ਮਦਦ ਕਰਨ ਦਾ ਕੀਤਾ ਐਲਾਨ -ਸੂਬਾ ਪ੍ਰਧਾਨ ਰਾਜਿੰਦਰ ਪਾਲ ਆਨੰਦ।

ਪਟਿਆਲਾ,ਅੱਜ ਪਟਿਆਲਾ ਵਿਖੇ ਪੰਜਾਬ ਪੁਲਿਸ ਫੈਮਲੀ ਵੈਲਫੇਅਰ ਐਸੋਸੀਏਸ਼ਨ(ਪੰਜਾਬ)ਦੀ ਇੱਕ ਮੀਟਿੰਗ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸ੍ਰੀ ਰਾਜਿੰਦਰ ਪਾਲ ਆਨੰਦ ਸਾਬਕਾ ਡੀਐਸਪੀ, ਐਡਵੋਕੇਟ ਦੀ ਪ੍ਰਧਾਨਗੀ ਵਿੱਚ ਹੋਈ। ਇਸ ਮੀਟਿੰਗ ਵਿੱਚ ਐਸੋਸੀਏਸ਼ਨ ਦੇ 23 ਜਿਲਿਆਂ ਦੇ ਪ੍ਰਧਾਨਾਂ ਅਤੇ ਪਾਰਟੀ ਦੇ ਹੋਰ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ । ਪ੍ਰਧਾਨ ਸ੍ਰੀ ਰਾਜਿੰਦਰ ਪਾਲ ਆਨੰਦ ਨੇ ਇੱਕ ਬਿਆਨ ਜਾਰੀ ਕਰਦਿਆਂ ਹੋਇਆਂ ਕਿਹਾ ਕਿ ਇਸ ਮੀਟਿੰਗ ਵਿੱਚ ਸਮੂਹਿਕ ਤੌਰ ਤੇ ਫੈਸਲਾ ਕੀਤਾ ਗਿਆ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਪੰਜਾਬ ਵਿੱਚ 13 ਦੇ 13 ਕੈਂਡੀਡੇਟ ਲੋਕ ਸਭਾ ਚੋਣਾਂ ਲੜ ਰਹੇ ਹਨ ਉਹਨਾਂ ਦੀ ਤਨ ਮਨ ਧਨ ਨਾਲ ਮਦਦ ਕੀਤੀ ਜਾਏਗੀ ਅਤੇ ਉਹਨਾਂ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਜਿਤਾ ਕੇ ਲੋਕ ਸਭਾ ਵਿੱਚ ਦਿੱਲੀ ਭੇਜਿਆ ਜਾਏਗਾ ।ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੀ ਨੀਅਤ ਅਤੇ ਨੀਤੀਆਂ ਤੋਂ ਖੁਸ਼ ਹਨ ਅਤੇ ਉਹ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ। ਰਿਸ਼ਵਤ ਅਤੇ ਨਸ਼ੇ ਨੂੰ ਠੱਲ ਪਈ ਹੈ ਵੱਡੇ ਪੱਧਰ ਤੇ ਸਿਹਤ ਸਹੂਲਤਾਂ ਮਿਲੀਆਂ ਹਨ ਅਤੇ ਵਿਦਿਆ ਦਾ ਮਿਆਰ ਵੀ ਉੱਚਾ ਹੋਇਆ ਹੈ । ਖਿਡਾਰੀਆਂ ਨੂੰ ਵੀ ਵੱਡੇ ਪੱਧਰ ਤੇ ਸਹੂਲਤਾਂ ਦਿੱਤੀਆਂ ਗਈਆਂ ਹਨ।ਲੋਕਾਂ ਦੇ ਬਿਜਲੀ ਦੇ ਬਿਲ ਜੀਰੋ ਹੋ ਗਏ ਹਨ।ਲੋਕਾਂ ਦੀ ਭਲਾਈ ਲਈ ਵੱਡੇ ਪੱਧਰ ਤੇ ਹੋਰ ਵੀ ਕੰਮ ਕੀਤੇ ਜਾ ਰਹੇ ਹਨ। ਪੰਜਾਬ ਪੁਲਿਸ ਦੇ ਜਵਾਨ ਵੀ ਜੋ ਆਪਣੀ ਡਿਊਟੀ ਤੇ ਸ਼ਹੀਦ ਹੋਏ ਹਨ ਉਹਨਾਂ ਦੇ ਪਰਿਵਾਰਾਂ ਦੀ ਮਦਦ ਵੀ ਵੱਡੇ ਪੱਧਰ ਤੇ ਕਰੋੜ /ਕਰੋੜ ਰੁਪਿਆ ਦੇ ਕੇ ਕੀਤੀ ਗਈ ਹੈ।ਇਸ ਕਰਕੇ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਪੰਜਾਬ ਨੇ ਆਪ ਪਾਰਟੀ ਵੱਲੋਂ ਚੋਣ ਲੜ ਰਹੇ 13 ਦੇ 13 ਕੈਂਡੀਡੇਟਾਂ ਦੀ ਖੁੱਲ ਕੇ ਮਦਦ ਕਰਨ ਦਾ ਫੈਸਲਾ ਅਤੇ ਐਲਾਨ ਕੀਤਾ ਹੈ। ਉਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਐਸੋਸੀਏਸ਼ਨ ਦੇ ਮੈਂਬਰ ਅਤੇ ਅਹੁਦੇਦਾਰ 13 ਦੀਆਂ 13 ਲੋਕ ਸਭਾ ਹਲਕਿਆਂ ਰਹਿ ਰਹੇ ਹਨ ਜਿਨਾਂ ਦੀ ਗਿਣਤੀ ਬਹੁਤ ਵੱਡੀ ਹੈ।ਅਸੀਂ ਸਾਰੇ ਆਮ ਆਦਮੀ ਪਾਰਟੀ ਦੇ 13 ਦੇ 13 ਕੈਂਡੀਡੇਟਾਂ ਨੂੰ ਜਿਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਦੇਵਾਂਗੇ। ਪੰਜਾਬੀਆਂ ਦੇ ਹਰਮਨ ਪਿਆਰੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਜੀ ਨੇ ਸਾਡੇ ਪੰਜਾਬ ਨੂੰ ਜੋ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਲਿਆ ਹੈ, ਉਸ ਨੂੰ ਪੂਰਾ ਕਰਨ ਲਈ ਅਸੀਂ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ। ਮੀਟਿੰਗ ਵਿੱਚ ਸ.ਬਲਜੀਤ ਸਿੰਘ ਮੋਗਾ (ਮੀਤਪ੍ਰਧਾਨ,)ਸ.ਮਨਦੀਪ ਸਿੰਘ ਮੋਗਾ(ਮੀਡੀਆ ਐਡਵਾਈਜ਼ਰ ਪੰਜਾਬ)ਸ੍ਰੀ ਅਮਨਦੀਪ ਗਰਗ ਸੀਨੀਅਰ ਐਡਵੋਕੇਟ(ਲੀਗਲ ਐਡਵਾਈਜ਼ਰ) ਸ.ਅਮਰੀਕ ਸਿੰਘ ਸੰਗਰੂਰ (ਐਡਵਾਈਜਰ )ਸ੍ਰੀ ਮੰਗਤ ਰਾਏ ਜੋਨਲ ਪ੍ਰਧਾਨ ਬਰਨਾਲਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।