ਆਦਰਸ਼ ਸਕੂਲ ਭਾਗੂ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ,ਪ੍ਰਭਜੋਤ ਕੌਰ ਨੇ 447/450 ਅੰਕ ਹਾਸਲ ਕੀਤੇ

ਲੰਬੀ,21 ਜੁਲਾਈ(ਪੰਜਾਬ ਇਨਫੋਲਾਈਨ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ਼ ਭਾਗ(ਸ਼੍ਰੀ ਮੁਕਤਸਰ ਸਾਹਿਬ) ਦੇ ਬੱਚਿਆਂ ਦਾ ਨਤੀਜਾ ੧੦੦ ਪ੍ਰਤੀਸ਼ਤ ਰਿਹਾ।ਪ੍ਰਿੰਸੀਪਲ ਜਗਜੀਤ ਕੌਰ ਜੀ ਦੀ ਗਤੀਸ਼ੀਲ ਦਿਸ਼ਾ –ਨਿਰਦੇਸ਼ਨਾ ਤੇ ਸੁਚੱਜੀ ਅਗਵਾਈ,ਸਟਾਫ਼ ਦੀ ਮਿਹਨਤ ਅਤੇ ਬੱਚਿਆਂ ਦੇ ਦ੍ਰਿੜ ਇਰਾਦੇ ਸਦਕਾ ਬਾਰ੍ਹਵੀਂ ਜਮਾਤ ਦੇ ਹਿਊਮੈਨਟੀਜ਼ ਗਰੁੱਪ ਅਤੇ ਨਾਨ-ਮੈਡੀਕਲ ਗਰੁੱਪ ਦੇ 78 ਬੱਚੇ ਸ਼ਾਨਦਾਰ ਅੰਕਾਂ ਨਾਲ਼ ਪਾਸ ਹੋਏ ਹਨ।ਹਿਊਮੈਨਟੀਜ਼ ਗਰੁੱਪ ਦੀ ਪ੍ਰਭਜੋਤ ਕੌਰ ਪੁੱਤਰੀ ਜਗਸੀਰ ਸਿੰਘ ਨੇ 447/450(99.33%) ਹਾਸਿਲ ਕਰ ਕੇ ਸਕੂਲ ਦਾ ਮਾਣ ਵਧਾਇਆ ਹੈ।ਇਸੇ ਗਰੁੱਪ 'ਚੋਂ ਸੁਖਪ੍ਰੀਤ ਕੌਰ ਪੁੱਤਰੀ ਰਛਪਾਲ ਸਿੰਘ 442/450(98.22%) ਅਤੇ ਮਨਜੀਤ ਕੌਰ ਪੁੱਤਰੀ ਜਸਵੀਰ ਸਿੰਘ 440/450(97.77%)।ਹਿਊਮੈਨਟੀਜ਼ ਗਰੁੱਪ ਦੇ 24 ਬੱਚਿਆਂ ਨੇ 80 ਪ੍ਰਤੀਸ਼ਤ ਤੋਂ ਅਤੇ 39 ਬੱਚਿਆਂ ਨੇ 75 ਤੋਂ 80 ਪ੍ਰਤੀਸ਼ਤ ਵੱਧ ਅੰਕ ਪ੍ਰਾਪਤ ਕਰ ਕੇ ਆਪਣੀ ਮਿਹਨਤ ਦਾ ਝੰਡਾ ਬੁਲੰਦ ਕੀਤਾ ਹੈ।ਨਾਨ ਮੈਡੀਕਲ ਗਰੁੱਪ 'ਚੋਂ ਪਹਿਲਾ ਸਥਾਨ ਕੁਲਦੀਪ ਕੌਰ ਪੁੱਤਰੀ ਸੁਖਵੰਤ ਸਿੰਘ ਨੇ 439/450(97.55%),ਜਸ਼ਨਪ੍ਰੀਤ ਕੌਰ ਪੁੱਤਰੀ ਗੁਰਚਰਨ ਸਿੰਘ ਨੇ 430/450(95.5%)ਅਰਸ਼ਦੀਪਕੌਰ ਪੁੱਤਰੀ ਬਹਾਦਰ ਸਿੰਘ 417/450(92.66%) ਅੰਕ ਪ੍ਰਾਪਤ ਕਰ ਕੇ ਇਹ ਸਿੱਧ ਕਰ ਦਿੱਤਾ ਕਿ ਪੇਂਡੂ ਬੱਚਿਆਂ ਲਈ ਨਾਨ ਮੈਡੀਕਲ ਦੀ ਪੜ੍ਹਾਈ ਕੋਈ ਖ਼ਾਸ ਔਖੀ ਨਹੀਂ।ਇਸ ਗਰੁੱਪ ਦੇ ਪੰਜ ਹੋਣਹਾਰ ਬੱਚਿਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅਤੇ 5 ਬੱਚਿਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅਤੇ 1 ਬੱਚੇ ਨੇ 75 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ।ਪ੍ਰਿੰਸੀਪਲ ਜਗਜੀਤ ਕੌਰ ਨੇ ਕਿਹਾ ਕਿ ਇਸ ਸ਼ਾਨਦਾਰ ਸਫ਼ਲਤਾ ਲਈ ਸਾਰਾ ਸਟਾਫ਼ ਅਤੇ ਬੱਚੇ ਵਧਾਈ ਦੇ ਪਾਤਰ ਹਨ।