ਦਿੱਲੀ ਬੈਠੇ ਕਿਸਾਨਾਂ ਵਾਸਤੇ ਵਿਧਾਇਕ ਕੰਬੋਜ ਨੇ ਭੇਜੀ ਗਰਮ ਕੰਬਲਾਂ ਦੀ ਗੱਡੀ

ਰਾਜਪੁਰਾ (ਰਾਜੇਸ਼ ਡਾਹਰਾ)ਦਿੱਲੀ ਵਿਚ ਖੇਤੀਬਾੜੀ ਕਾਨੂੰਨ ਦੇ ਖਿਲਾਫ ਕੜਕਦੀ ਠੰਢ ਵਿਚ ਖੁਲੇ ਆਸਮਾਨ ਥੱਲੇ ਬੈਠੇ ਕਿਸਾਨਾਂ ਲਈ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਨੌਜਵਾਨਾਂ ਦੇ ਸਹਿਯੋਗ ਨਾਲ ਗਰਮ ਕੰਬਲ ਤੇ ਗੱਦੇ ਦੀ ਗੱਡੀ ਭੇਜੀ ਗਈ।ਇਸ ਮੌਕੇ ਵਿਧਾਇਕ ਕੰਬੋਜ ਨੇ ਕਿਹਾ ਕਿ ਕਿਸਾਨ ਸਾਡੇ ਅੰਨਦਾਤਾ ਹਨ ਅਤੇ ਕਈ ਦਿਨਾਂ ਤੋਂ ਖੁਲੇ ਵਿਚ ਬੈਠੇ ਸਾਡੇ ਬੁਜ਼ੁਰਗ ਕਿਸਾਨ ਔਰਤਾਂ ਅਤੇ ਨੌਜਵਾਨਾਂ ਲਈ ਸਾਡਾ ਵੀ ਫਰਜ ਬਣਦਾ ਹੈ ਕਿ ਅਸੀਂ ਆਪਣੇ ਅੰਨਦਾਤਾ ਕਿਸਾਨਾਂ ਵਾਸਤੇ ਇਸ ਮੁਸ਼ਕਿਲ ਦੀ ਘੜੀ ਵਿਚ ਉਹਨਾਂ ਦੀ ਮਦਦ ਕਰੀਏ।ਇਸ ਮੌਕੇ ਵਿਧਾਇਕ ਹਰਦਿਆਲ ਕੰਬੋਜ ਵੱਲੋਂ ਹਰੀ ਝੰਡੀ ਦੇ ਕੇ ਗੱਡੀ ਨੂੰ ਰਵਾਨਾ ਕੀਤਾ ਗਿਆ।