ਦੋਰਾਹਾ,ਅਮਰੀਸ਼ ਆਨੰਦ, ਦੋਰਾਹਾ ਦੇ ਵਾਰਡ ਨੰਬਰ 13 ਵਿਖੇ ਸ ਲਖਵੀਰ ਸਿੰਘ ਲੱਖਾ ਐਮ.ਐੱਲ.ਏ ਹਲਕਾ ਪਾਇਲ,ਸਾਬਕਾ ਨਗਰ ਕੌਂਸਲ ਪ੍ਰਧਾਨ ਬੰਤ ਸਿੰਘ ਦੋਬੁਰਜੀ, ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਕੁਮਾਰ ਸ਼ਰਮਾ, ਪ੍ਰਿੰਸੀਪਲ ਜਤਿੰਦਰ ਸ਼ਰਮਾ,ਸਾਬਕਾ ਕੌਂਸਲਰ ਹਰਿੰਦਰ ਕੁਮਾਰ ਹਿੰਦਾ ਦੇ ਸਹਿਯੋਗ ਨਾਲ ਵਾਰਡ ਨੰ.13 ਦੇ ਨਵੀਨੀਕਰਨ ਅਤੇ ਵਾਰਡ ਵਾਸੀਆਂ ਦੀ ਸਹੂਲਤ ਲਈ ਵਾਰਡ ਵਿੱਚ ਵੱਖ-ਵੱਖ ਥਾਵਾਂ ਤੇ ਬੈਂਚ ਰਖਵਾਏ ਗਏ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਕਾਂਗਰਸੀ ਆਗੂ ਪ੍ਰਿੰਸੀਪਲ ਜਤਿੰਦਰ ਸ਼ਰਮਾ ਨੇ ਕਿਹਾ ਉਹ ਵਾਰਡ ਵਾਸੀਆਂ ਦੀ ਸੇਵਾ ਵਿਚ ਹਮੇਸ਼ਾ ਹਾਜ਼ਿਰ ਹਨ,ਓਹਨਾ ਕਿਹਾਂ ਕਿ ਵਾਰਡ ਨੰਬਰ 13 ਵਾਸੀ ਕਿਸੇ ਵੀ ਸਮਸਿਆ ਸਬੰਧੀ ਓਹਨਾ ਨਾਲ ਸੰਪਰਕ ਕਰ ਸਕਦੇ ਹਨ,ਓਹਨਾ ਕਿਹਾ ਵਾਰਡ ਨੰਬਰ 13 ਦੀ ਹਰ ਸਮਸਿਆ ਪਹਿਲ ਦੇ ਆਧਾਰ ਤੇ ਹੱਲ ਕਰਵਾਈ ਜਾਵੇਗੀ, ਇਸ ਮੌਕੇ ਭੰਗੜਾ ਕੋਚ ਅਨੀਸ਼ ਭਨੋਟ, ਵਰਿੰਦਰਜੀਤ ਸਿੰਘ, ਬਲਜੀਤ ਸਿੰਘ, ਮਨੋਜ ਜੋਸ਼ੀ,ਰਿਕੀ ਬੈਕਟਰ, ਗੁਰਵਿੰਦਰ ਸਿੰਘ, ਸਾਬਕਾ ਇੰਸਪੈਕਟਰ ਦਰਸ਼ਨ ਸਿੰਘ, ਵਿਨੋਦ ਕੁਮਾਰ,ਵਨੀਤ ਮਕੋਲ, ਪਿ੍ੰਸ ਸ਼ਾਰਦਾ, ਦਿਨੇਸ਼ ਵਿਨਾਇਕ ਹਾਜ਼ਰ ਸਨ।