ਦੋਰਾਹਾ ਵਿਖੇ ਸਫ਼ਾਈ ਸੇਵਕਾਂ ਦਾ ਧਰਨਾ ਜਾਰੀ

ਦੋਰਾਹਾ,ਅਮਰੀਸ਼ ਆਨੰਦ,ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ 'ਤੇ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਸਫ਼ਾਈ ਸੇਵਕਾਂ ਵਲੋਂ ਨਗਰ ਕਾਉਂਸਿਲ ਦਫਤਰ ਦੋਰਾਹੇ ਵਿਖੇ ਲਗਾਇਆ ਧਾਰਨਾ ਜਾਰੀ ਰਿਹਾ | ਨਗਰ ਕਾਉਂਸਿਲ ਦਫ਼ਤਰ ਦੋਰਾਹੇ ਵਿਖੇ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਨਹੀਂ ਹੁੰਦੀ ਤਾ ਅਣਮਿਥੇ ਸਮੇਂ ਲਈ ਧਰਨਾ ਜਾਰੀ ਰਹੇਗਾ | ਸਫਾਈ ਸੇਵਕ ਯੂਨੀਅਨ ਦੇ ਆਗੂ ਨੇ ਕਿਹਾ ਕਿ ਠੇਕੇਦਾਰੀ ਪ੍ਰਥਾ ਖ਼ਤਮ ਕਰ ਕੇ ਬਰਾਬਰ ਕੰਮ ਤੇ ਬਰਾਬਰ ਤਨਖ਼ਾਹ ਦਾ ਫ਼ਾਰਮੂਲਾ ਲਾਗੂ ਕੀਤਾ ਜਾਵੇ | ਚਿਰਾਂ ਤੋਂ ਕੰਮ ਕਰਦੇ ਸਫ਼ਾਈ ਸੇਵਕਾਂ ਨੂੰ ਵਿਭਾਗ ਅਧੀਨ ਪੱਕਾ ਕੀਤਾ ਜਾਵੇ.ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਭਖਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਪੂਰਨ ਰੂਪ 'ਚ ਕੰਮ ਬੰਦ ਕਰ ਕੇ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਇਸ ਮੌਕੇ ਉਨ੍ਹਾਂ ਸਰਕਾਰ ਤੇ ਵਿਭਾਗ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ | ਇਸ ਮੌਕੇ ਸਫਾਈ ਸੇਵਕ ਯੂਨੀਅਨ ਦੋਰਾਹਾ ਦੇ ਪ੍ਰਧਾਨ ਧਰਮਪਾਲ,ਰੋਕੀ ਸਹੋਤਾ,ਰਾਹੁਲ ਵਡਿਆਲ,ਰਾਜੇਸ਼ ਲਾਲੀ,ਰਾਕੇਸ਼ ਕੁਮਾਰ ,ਸਚਿਨ ਕੁਮਾਰ ,ਕਰਨ ਕੁਮਾਰ,ਅਨਿਲ ਕੁਮਾਰ ,ਅਸ਼ੋਕ ਕੁਮਾਰ ,ਸੁਦੇਸ਼ ਕੁਮਾਰ ਸੋਨੀ ਕੁਮਾਰ, ਮੋਤੀ ਲਾਲ ,ਜਸਵੀਰ ਕੌਰ ,ਸੰਤੋਸ਼ ਰਾਣੀ,ਪ੍ਰਵੀਨ ਬਾਲਾ ,ਕੋਮਲ ,ਵਿਜੈ ਰਾਣੀ ਪੂਨਮ ਰਾਣੀ ਤੋਂ ਇਲਾਵਾ ਸਾਰੇ ਸਫਾਈ ਸੇਵਕ ਤੇ ਮਹਿਲਾਵਾਂ ਸਫਾਈ ਸੇਵਿਕਾਵਾਂ ਹਾਜ਼ਿਰ ਸਨ.