ਅਲਾਇੰਸ ਇੰਟਰਨੈਸ਼ਨਲ ਸਕੂਲ ਨੇ ਸਲਾਨਾ ਪ੍ਰੋਗਰਾਮ ਨਾਲ ਮਨਾਇਆ ਲੋਹੜੀ ਤਿਯੋਹਾਰ

ਰਾਜਪੁਰਾ: 13 ਜਨਵਰੀ (ਰਾਜੇਸ਼ ਡਾਹਰਾ)ਅੱਜ ਰਾਜਪੁਰਾ ਜ਼ੀਰਕਪੁਰ ਰੋਡ ਤੇ ਪੈਂਦੇ ਅਲਾਇੰਸ ਇੰਟਰਨੈਸ਼ਨਲ ਸਕੂਲ`` ਦੇ ਬੱਚਿਆਂ ਦੁਆਰਾਂ ਸਲਾਨਾ ਪ੍ਰੋਗਰਾਮ "ਐਵੇਂਕਿੰਗ ਇੰਡੀਆ" ਨਾਮ ਤੇ ਮਨਾਇਆ ਗਿਆ। ਏਸ ਮੌਕੇ ਖਾਸ ਮਹਿਮਾਨ ਮਿਸ ਨਿਹਾਰਿਕਾ ਪਾਹਵਾ (ਮਿਸ ਇਵਾ 2018),ਮੁੱਖ ਮਹਿਮਾਨ ਮਿਸ ਨੇਹਾ ਗਰਗ (ਸਿਵਲ ਜੱਜ) ਸਵਾਮੀ ਵਿਵੇਕਾਨੰਦ ਸਮੂਹ ਦੇ ਪ੍ਰਧਾਨ ਅਸ਼ੋਕ ਗਰਗ, ਚੇਅਰਮੈਨ ਅਸ਼ਵਨੀ ਗਰਗ, ਡਾਇਰੈਕਟਰ ਪ੍ਰਿੰਸੀਪਲ ਮਿਸ ਅਰੁਣਾ ਭਾਰਦਵਾਜ, ਸਕੂਲ ਸਟਾਫ, ਮਾਪੇ, ਬਨੂੜ ਅਤੇ ਰਾਜਪੁਰਾ ਦੇ ਜਾਣੇ ਮਾਣੇ ਵਿਅਕਤੀਆਂ ਨੇ ਪੰਹੁਚ ਕੇ ਚਾਰ ਚੰਨ ਲਗਾ ਦਿੱਤਾ।ਖਾਸ ਮਹਿਮਾਨ ਮਿਸ ਨਿਹਾਰਿਕਾ ਪਾਹਵਾ ਨੇ ਭਾਗ ਲੈਣ ਵਾਲਿਆਂ ਦਾ ਹੌਸਲਾ ਵਧਾਇਆ ਤੇ ਸਕੂਲ ਮੈਨੇਜਮੈਂਟ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਸਕੂਲਾਂ ਦੀ ਇਲਾਕੇ ਨੂੰ ਜਰੂਰਤ ਹੈ।ਸੰਸਥਾ ਦੇ ਪ੍ਰਧਾਨ ਅਸ਼ੋਕ ਗਰਗ ਜੀ ਨੇ ਸਾਰੇ ਪੰਹੁਚੇ ਹੋਏ ਮੇਹਮਾਨਾਂ ਦਾ ਤੇ ਮਾਪਿਆਂ ਦਾ ਧੰਨਵਾਦ ਕੀਤਾ ਤੇ ਬੱਚਿਆਂ ਨੂੰ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਅਖੀਰ ਵਿੱਚ ਡਾਇਰੈਕਟਰ ਪ੍ਰਿੰਸੀਪਲ ਮਿਸ ਅਰੁਣਾ ਭਾਰਦਵਾਜ ਨੇ ਦਸਵੀ ਦੇ ਪਹਿਲੇ ਬੈਚ ਦੇ ਬੱਚਿਆਂ ਨੂੰ ਕੈਸ਼ ਪ੍ਰਾਈਜ਼ ਦੇ ਕੇ ਸਨਮਾਨਿਤ ਕੀਤਾ।ਚੇਅਰਮੈਨ ਅਸ਼ਵਨੀ ਗਰਗ ਨੇ ਆਏ ਹੋਏ ਮਹਿਮਾਨਾਂ, ਬੱਚਿਆਂ ਤੇ ਉਹਨਾਂ ਦੇ ਮਾਪਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਬੱਚਿਆਂ ਅਤੇ ਸਟਾਫ਼ ਨੇ ਮਿਲ ਕੇ "ਐਵੇਂਕਿੰਗ ਇੰਡੀਆ" ਗਾਣਾ ਵੀ ਗਾਇਆ।ਏਸ ਤੋ ਬਾਅਦ ਭੰਗੜਾ, ਗਿੱਧਾ, ਡਾਂਸ ਰਾਹੀਂ ਭਾਰਤਵੰਸ਼ ਦੀ ਝਲਕ ਨਜ਼ਰ ਆਈ ਅਤੇ ਲੋਕਾਂ ਨੂੰ ਝੂੰਮਣ ਲਈ ਮਜ਼ਬੂਰ ਕਰ ਦਿੱਤਾ। ਅੰਤ ਵਿੱਚ "ਮਦਰ ਆਫ ਇੰਡੀਆ" ਦੀ ਪ੍ਰਸਤੁਤੀ ਕੀਤੀ ਗਈ ਅਤੇ ਦੱਸਿਆ ਗਿਆ ਕੇ ਕਿਵੇਂ ਆਪਣੀ ਧਰਤੀ ਤੇ ਵਾਤਾਵਾਰਣ ਦੀ ਸੰਭਾਲ ਕਰੀਏ