ਮੱਧ ਪ੍ਰਦੇਸ਼ : 16 ਵਿਧਾਇਕਾਂ ਦੇ ਅਸਤੀਫੇ ਮੰਜੂਰ, ਅੱਜ ਹੋਵਗਾ ਫਲੋਰ ਟੈਸਟ

ਮੱਧ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਸ੍ਰੀ ਐਨ ਪੀ ਪ੍ਰਜਾਪਤੀ ਨੇ ਕਿਹਾ ਕਿ 10 ਮਾਰਚ 2020 ਨੂੰ ਅਸਤੀਫਾ ਸੌਂਪਣ ਵਾਲੇ ਅਸੈਂਬਲੀ ਦੇ ਉਨ੍ਹਾਂ ਸਾਰੇ ਮੈਂਬਰਾਂ ਦੇ ਅਸਤੀਫ਼ੇ ਪ੍ਰਵਾਨ ਕਰ ਲਏ ਗਏ ਹਨ । ਬਰਖਾਸਤ ਕੀਤੇ ਛੇ ਮੰਤਰੀਆਂ ਦੇ ਅਸਤੀਫੇ ਪਹਿਲਾਂ ਹੀ ਸਵੀਕਾਰ ਕਰ ਲਏ ਗਏ ਸਨ । ਬਾਕੀ 16 ਵਿਧਾਇਕਾਂ ਦੇ ਅਸਤੀਫਿਆਂ ਨੂੰ ਵੀਰਵਾਰ ਨੂੰ ਸਵੀਕਾਰ ਕਰ ਲਿਆ ਗਿਆ ਹੈ । ਇਹ ਸਾਰੇ ਵਿਧਾਇਕ ਇਸ ਸਮੇਂ ਬੰਗਲੁਰੂ ਵਿੱਚ ਹਨ । ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ ਨੂੰ ਬਹੁਮਤ ਟੈਸਟ ਲਈ ਆਦੇਸ਼ ਦਿੱਤਾ ਹੈ ਅਤੇ ਇਹ ਟੈਸਟ ਸ਼ਾਮ 5 ਵਜੇ ਤੋਂ ਪਹਿਲਾਂ ਹੋਣਾ ਹੈ l