ਰਾਜਪੁਰਾ ( ਰਾਜੇਸ਼ ਡਾਹਰਾ)ਦੇਸ਼ ਭਰ ਵਿਚ ਲੱਗੇ ਲੋਕ ਡਾਉਨ ਦੇ ਦੋਰਾਨ ਅੱਜ ਰਾਜਪੁਰਾ ਦੀ ਕਸਤੂਰਬਾ ਪੁਲਿਸ ਵੱਲੋਂ ਸਖਤੀ ਕਰਦੇ ਹੋਏ ਰਾਜਪੁਰਾ ਦੇ ਵੱਖ ਵੱਖ ਜਗਾਵਾਂ ਤੇ ਨਾਕਾ ਲਗਾ ਕੇ ਬਿਨਾਂ ਵਜ੍ਹਾ ਗਲੀਆਂ ਵਿਚ ਘੁੰਮ ਰਹੇ ਕਈ ਲੋਕਾਂ ਦੇ ਚਲਾਨ ਕੱਟੇ ਅਤੇ ਪੈਦਲ ਘੁੰਮ ਕਈ ਲੋਕਾਂ ਨੂੰ ਸਮਝਾ ਕੇ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ।ਇਸ ਮੌਕੇ ਤੇ ਕਸਤੂਰਬਾ ਚੌਕੀ ਇੰਚਾਰਜ ਅਕਾਸ਼ ਸਰਮਾ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਰਫਿਊ ਦੋਰਾਨ ਅਪਣੇ ਘਰ ਤੋਂ ਬਾਹਰ ਬਿਨਾ ਐਮਰਜੰਸੀ ਦੇ ਬਾਹਰ ਨਿਕਲਣ ਦੀ ਆਗਿਆ ਨਹੀਂ ਹੈ। ਜੇਕਰ ਕੋਈ ਵੀ ਵਿਅਕਤੀ ਅਜਿਹਾ ਕਰਦਾ ਹੈ ਤਾਂ ਉਸ ਵਿਅਕਤੀ ਦਾ ਕਰਫਿਊ ਤੋੜਨ ਦਾ ਚਲਾਨ ਕੱਟਿਆ ਜਾਏਗਾ।