ਪੰਜਾਬ ਸਟੇਟ ਰੈੱਡ ਕਰਾਸ ਵਲੋਂ ਅੰਮ੍ਰਿਤਸਰ ਅਥਿਤ ਭਵਨ ਐਸ. ਐਲ. ਪਬਲਿਕ ਸਕੂਲ ਵਿਖੇ ਅੱਠ ਦਿਨਾ ਨੈਸ਼ਨਲ ਯੂਥ ਐਕਸਚੇਂਜ ਪ੍ਰੋਗਰਾਮ ਅੱਜ ਤੋਂ ਸ਼ੁਰੂ ਕੀਤਾ ਗਿਆ ਹੈ, ਜਿਸ ਵਿਚ ਦੇਸ਼ ਦੇ ਵੱਖ- ਵੱਖ ਹਿਸਿਆਂ ਵਿਚ ਵਲੰਟੀਅਰ ਭਾਗ ਲੈਣ ਲਈ ਪੁਜੇ ਹਨ | ਇਸ ਦਾ ਉਦਘਾਟਨ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਸ੍ਰ. ਸ਼ਿਵਦੁਲਾਰ ਸਿੰਘ ਢਿੱਲੋਂ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਕੀਤਾ | ਝੰਡਾ ਲਹਿਰਾਉਣ ਅਤੇ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਸ਼ਖ਼ਸੀਅਤਾਂ ਭਾਈ ਘਨੱਈਆ ਜੀ, ਸਰ ਜੀਨ ਹੈਨਰੀ ਡਿਊਨਾ ਅਤੇ ਸਵਾਮੀ ਵਿਵੇਕਾਨੰਦ ਜੀ ਨੂੰ ਪੁਸ਼ਪਾਂਜਲੀ ਅਰਪਿਤ ਕਰਕੇ ਸਮਾਰੋਹ ਦੀ ਰਸਮੀ ਸ਼ੁਰੂਆਤ ਕੀਤੀ ਗਈ | ਸ੍ਰ. ਢਿੱਲੋਂ ਨੇ ਦੇਸ਼ ਦੇ ਵੱਖ-ਵੱਖ ਹਿਸਿਆਂ ਤੋਂ ਪਹੁੰਚੇ ਹੋਏ ਵਿਦਿਆਰਥੀਆਂ, ਅਧਿਆਪਕਾਂ, ਰੈੱਡ ਕਰਾਸ ਵਲੰਟੀਅਰਾਂ ਦਾ ਅੰਮ੍ਰਿਤਸਰ ਵਿਖੇ ਪਹੁੰਚਣ ਤੇ ਸਵਾਗਤ ਕੀਤਾ ਅਤੇ ਇਸ ਨੈਸ਼ਨਲ ਯੂਥ ਐਕਸਚੇਂਜ ਪ੍ਰੋਗਰਾਮ ਦੇ ਆਯੋਜਨ ਲਈ ਰੈੱਡ ਕਰਾਸ ਦੀ ਸਰਾਹਨਾ ਕੀਤੀ |