ਸਰਦੂਲਗੜ੍ਹ, 29 ਅਗਸਤ (ਗੁਰਜੰਟ ਸਿੰਘ ਨਥੇਹਾ)- ਫਤਿਆਬਾਦ ਦੇ ਨਜਦੀਕੀ ਪਿੰਡ ਅਹਿਰਵਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਬੱਚਿਆਂ ਨੂੰ ਬੂਟ ਅਤੇ ਟੀ ਸ਼ਰਟਾਂ ਵੰਡੀਆਂ ਗਈਆ। ਪਿੰਡ ਅਹਿਰਵਾਂ ਦੇ ਉੱਘੇ ਸਮਾਜ ਸੇਵੀ ਸੁਖਦੇਵ ਸਿੰਘ ਸਿੱਧੂ ਨਾਲ ਜਦੋਂ ਇਸ ਬਾਰੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਅੱਜ ਬੱਚਿਆ ਨੂੰ ਬੂਟ ਅਤੇ ਟੀ ਸ਼ਰਟਾਂ ਵੰਡ ਕੇ ਇੱਕ ਚੰਗੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ। ਕਈ ਬੱਚੇ ਜੋ ਪੜ੍ਹਾਈ ਕਰਨਾ ਚਾਹੁੰਦੇ ਹਨ ਪ੍ਰੰਤੂ ਉਹਨਾਂ ਕੋਲ ਵਰਦੀ ਜਾਂ ਕਿਤਾਬਾਂ ਲਈ ਪੈਸੇ ਨਹੀ ਹੁੰਦੇ ਉਹਨਾਂ ਲਈ ਸਾਡੀ ਇਹ ਛੋਟੀ ਜਿਹੀ ਕੋਸ਼ਿਸ ਹੈ ਜੋ ਸਦਾ ਜਾਰੀ ਰਹੇਗੀ ਅਤੇ ਪਿੰਡ ਦੇ ਵਿਕਾਸ ਲਈ ਵੀ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ ਤਾਂ ਜੋ ਪਿੰਡ ਨੂੰ ਵੀ ਸੁੰਦਰ ਬਣਾਇਆ ਜਾ ਸਕੇ। ਇਸ ਮੌਕੇ ਮੁੱਖ ਮਹਿਮਾਨ ਵਜੋਂ ਐਸ. ਐਚ. ਓ ਪ੍ਰਹਿਲਾਦ ਸਿੰਘ, ਬੀ ਓ ਆਰ ਕੇ ਸ਼ਰਮਾ, ਪਿੰ੍ਰਸੀਪਲ ਸਰਬਜੀਤ ਕੌਰ ਵਿਸ਼ੇਸ ਤੌਰ ‘ਤੇ ਪਹੁੰਚੇ ਅਤੇ ਇਸ ਚੰਗੇ ਕਾਰਜ਼ ਦੀ ਸ਼ਲਾਘਾ ਕੀਤੀ। ਹੋਰਨਾਂ ਤੋਂ ਇਲਾਵਾ ‘ਤੇ ਨਿਰਬੀਰ ਸਿੰਘ ਨੰਬਰਦਾਰ, ਸਾਬਾਕ ਸਰਪੰਚ ਕਾਕਾ ਸਿੰਘ, ਜਸਵੰਤ ਸਿੰਘ ਸੋਹਲ, ਮਨਦੀਪ ਸੰਧੂ, ਗੁਰਤੇਜ ਗਿੱਲ, ਹਰਦੇਵ ਪੰਨੂੰ, ਕੰਬਲਪ੍ਰੀਤ ਸਿੱਧੂ ਯੂ. ਐਸ. ਏ. ਆਦਿ ਹਾਜਰ ਸਨ।