ਆਦਰਸ਼ ਸਕੂਲ ਭਾਗੂ ਦਾ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ,ਕੁੜੀਆਂ ਰਹੀਆਂ ਪਹਿਲੇ ਸਥਾਨਾਂ 'ਤੇ

ਲੰਬੀ 07 ਜੁਲਾਈ(ਬੁੱਟਰ )ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਦਾ ਦਸਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ।ਸਕੂਲ ਦੇ 68 ਵਿਦਿਆਰਥੀਆਂ 'ਚੋੰ ਰਿਦਮ ਪੁੱਤਰੀ ਹੇਮਰਾਜ ਨੇ 568 ਅੰਕ ਪ੍ਰਾਪਤ ਕਰ ਕੇ ਪਹਿਲਾ,ਖੁਸ਼ਪ੍ਰੀਤ ਕੌਰ ਪੁੱਤਰੀ ਜਸਕਰਨ ਸਿੰਘ ਨੇ 565 ਅੰਕਾਂ ਨਾਲ਼ ਦੂਜਾ ਅਤੇ ਅਮਨਦੀਪ ਕੌਰ ਪੁੱਤਰੀ ਗੁਰਜੀਤ ਸਿੰਘ ਨੇ 559 ਅੰਕ ਹਾਸਿਲ ਕਰ ਕੇ ਤੀਜਾ ਸਥਾਨ ਹਾਸਿਲ ਕਰ ਕੇ ਸਕੂਲ ਦਾ ਮਾਣ ਵਧਾਇਆ ਹੈ।ਸਕੂਲ ਪ੍ਰਿੰਸੀਪਲ ਜਗਜੀਤ ਕੌਰ ਨੇ ਪੁਜੀਸ਼ਨਾਂ ਹਾਸਿਲ ਕਰਨ ਵਾਲ਼ੇ ਬੱਚਿਆਂ ਸਮੇਤ ਸਫ਼ਲ ਹੋਏ ਸਾਰੇ ਬੱਚਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਜੀਵਨ 'ਚ ਮੰਜ਼ਿਲ ਹਾਸਿਲ ਕਰਨ ਲਈ ਹੋਰ ਮਿਹਨਤ ਕਰਨ ਲਈ ਪ੍ਰੇਰਤ ਕੀਤਾ।ਉਹਨਾਂ ਕਿਹਾ ਚੰਗੇ ਨਤੀਜੇ ਦਾ ਸਿਹਰਾ ਮਿਹਨਤੀ ਸਟਾਫ਼ ,ਹੋਣਹਾਰ ਬੱਚਿਆਂ ਅਤੇ ਜ਼ਿੰਮੇਵਾਰ ਮਾਪਿਆਂ ਦੇ ਸਿਰ ਬੱਝਦਾ ਹੈ। ਜ਼ਿਕਰਯੋਗ ਹੈ ਕਿ ਆਦਰਸ਼ ਸਕੂਲ ਭਾਗੂ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਵੀ ਇਸ ਵਾਰ ਸੌ ਪ੍ਰਤੀਸ਼ਤ ਰਿਹਾ।