ਰਾਜਪੁਰਾ 26 ਸਿਤੰਬਰ:(ਰਾਜੇਸ਼ ਡਾਹਰਾ)ਐਕਸਾਈਜ਼ ਵਿਭਾਗ ਵਲੋ ਅੱਜ ਰਾਜਪੁਰਾ ਟਾਊਨ ਦੇ ਚੰਡੀਗੜ੍ਹ ਬੱਸ ਸਟੈਂਡ ਤੇ ਸਥਿਤ ਚਿੱਟਾ ਚਿਕਨ ਪੁਆਇੰਟ ਢਾਬਾ ਤੇ 30 ਬੋਤਲਾਂ ਅੰਗਰੇਜ਼ੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ।ਮੌਕੇ ਤੇ ਐਕਸਾਈਜ਼ ਇੰਸਪੈਕਟਰ ਸ਼ੇਖਰ ਗਰਗ ਨੇ ਦੱਸਿਆ ਕਿ ਗੁੱਪਤ ਸੂਚਨਾ ਦੇ ਅਧਾਰ ਤੇ ਸਾਨੂੰ ਸੂਚਨਾ ਮਿਲੀ ਕਿ ਚਿੱਟੇ ਦੇ ਢਾਬੇ ਤੇ ਚੰਡੀਗੜ੍ਹ ਅਤੇ ਹਰਿਆਣਾ ਦੀ ਨਾਜਾਇਜ ਅੰਗਰੇਜ਼ੀ ਸ਼ਰਾਬ ਰੱਖੀ ਹੈ ।ਜਿਸ ਤੇ ਅੱਜ ਛਾਪੇਮਾਰੀ ਕੀਤੀ ਗਈ ਤਾਂ ਮੌਕੇ ਤੇ ਨਾਜਾਇਜ ਹਰਿਆਣਾ ਅਤੇ ਚੰਡੀਗੜ੍ਹ ਦੀ ਸ਼ਰਾਬ ਬਰਾਮਦ ਕੀਤੀ ਗਈ ।ਅਤੇ ਢਾਬੇ ਤੇ ਬਿਨਾ ਲਾਈਸੇਂਸ ਤੇ ਸ਼ਰਾਬ ਪਿਲਾਈ ਜਾ ਰਹੀ ਸੀ।ਜਿਸ ਤੇ ਕਾਰਵਾਈ ਕਰਦੇ ਹੋਏ ਢਾਬੇ ਦੇ ਮਾਲਕ ਰਣਜੀਤ ਸਿੰਘ ਚਿੱਟਾ ਨੂੰ ਗਿਰਫ਼ਤਾਰ ਕਰ ਲਿਤਾ ਗਿਆ ਹੈ ਅਤੇ ਉਸ ਤੇ ਪੰਜਾਬ ਐਕਸਾਈਜ਼ ਐਕਟ ਵਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ ।