ਬਿਹਾਰ ’ਚ ਹੜ੍ਹ ਦੀ ਸਥਿਤੀ ਗੰਭੀਰ, 28 ਥਾਵਾਂ ਲਈ CWC ਨੇ ਜਾਰੀ ਕੀਤਾ ਔਰੇਂਜ ਬੁਲੇਟਿਨ
- ਰਾਸ਼ਟਰੀ
- (Asia/Kolkata)
ਬਿਹਾਰ ਵਿੱਚ ਹੜ੍ਹ ਦੀ ਸਥਿਤੀ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਗੰਡਕ ਨਦੀ ਦਾ ਪਾਣੀ ਸਾਰਣ ਜ਼ਿਲ੍ਹੇ ਦੇ ਕਈ ਨਵੇਂ ਇਲਾਕਿਆਂ ਵਿੱਚ ਦਾਖ਼ਲ ਹੋ ਗਿਆ। ਕੁਝ ਥਾਵਾਂ ’ਤੇ ਤਟਬੰਧ ਟੁੱਟਣ ਕਾਰਨ ਹੜ੍ਹ ਦਾ ਪਾਣੀ ਹੋਰ ਖੇਤਰਾਂ ਵਿੱਚ ਵੀ ਫੈਲ ਗਿਆ।
ਇਸ ਦੌਰਾਨ ਕੇਂਦਰੀ ਜਲ ਕਮਿਸ਼ਨ (CWC) ਨੇ ‘ਔਰੇਂਜ’ ਬੁਲੇਟਿਨ ਜਾਰੀ ਕੀਤਾ ਹੈ। ਇਸ ਵਿੱਚ ਬਿਹਾਰ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ 28 ਥਾਵਾਂ ’ਤੇ ਗੰਭੀਰ ਹੜ੍ਹ ਦੀ ਸਥਿਤੀ ਦੱਸੀ ਗਈ ਹੈ। ਇਸ ਤੋਂ ਇਲਾਵਾ ਹੋਰ ਨਦੀਆਂ ਦਾ ਜਲ ਪੱਧਰ ਵੀ ਲਗਾਤਾਰ ਵਧ ਰਿਹਾ ਹੈ।
ਕਦੋਂ ਜਾਰੀ ਹੁੰਦਾ ਹੈ CWC ਦਾ ‘ਔਰੇਂਜ’ ਬੁਲੇਟਿਨ
ਕੇਂਦਰੀ ਜਲ ਕਮਿਸ਼ਨ ਵੱਲੋਂ ਉਸ ਸਮੇਂ ‘ਔਰੇਂਜ’ ਬੁਲੇਟਿਨ ਜਾਰੀ ਕੀਤਾ ਜਾਂਦਾ ਹੈ, ਜਦੋਂ ਕਿਸੇ ਨਦੀ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਚਲਾ ਜਾਂਦਾ ਹੈ, ਪਰ ਇਹ ਪੱਧਰ ਅਜੇ ਤੱਕ ਦਰਜ ਕੀਤੇ ਗਏ ਸਭ ਤੋਂ ਉੱਚੇ ਹੜ੍ਹ ਪੱਧਰ ਤੋਂ ਹੇਠਾਂ ਹੁੰਦਾ ਹੈ।