ਓਬਰਾਏ ਵਲੋਂ ਸਾਨ੍ਹ ਨਾਲ ਮਾਰੇ ਗਏ ਅਮੀਰ ਸਿੰਘ ਦੇ ਪਰਿਵਾਰ ਨੂੰ 10 ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਦਾ ਐਲਾਨ

ਪਟਿਆਲਾ 6 ਸਤੰਬਰ (ਪੀ ਐੱਸ ਗਰੇਵਾਲ) ) - ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ ਐੱਸ ਪੀ ਸਿੰਘ ਓਬਰਾਏ ਪਟਿਆਲਾ ਦੇ ਨਜ਼ਦੀਕ ਪਿੰਡ ਸਫੇੜਾ ਸਾਨ੍ਹ ਨਾਲ ਮਾਰੇ ਗਏ ਅਮੀਰ ਸਿੰਘ ਦੇ ਪਰਿਵਾਰ ਨੂੰ ਮਿਲਣ ਪੁੱਜੇ ਅਤੇ ਪਰਿਵਾਰ ਨੂੰ ਅਡੋਪਟ ਕਰਨ ਦਾ ਐਲਾਨ ਕਰ ਦਿੱਤਾ। 10 ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਲਾਉਣ ਦਾ ਵੀ ਕੀਤਾ ਐਲਾਨ ।ਦੱਸ ਦੇਈਏ ਕਿ ਅਮੀਰ ਸਿੰਘ ਨੂੰ 15 ਜੁਲਾਈ ਵਾਲੇ ਦਿਨ ਸਾਨ੍ਹ ਹੱਥੋਂ ਜਾਨ ਤੋਂ ਹੱਥ ਧੋਣਾ ਪਿਆ ਸੀ ਅਤੇ ਇਸ ਤੋਂ ਬਾਅਦ ਪਟਿਆਲਾ ਵਿਖੇ ਕੈਂਡਲ ਮਾਰਚ ਵੀ ਕੱਢਿਆ ਗਿਆ ਸੀ ਅਤੇ ਪਰਿਵਾਰ ਵਲੋਂ ਹੁਣ ਮੁਆਵਜ਼ੇ ਦੇ ਲਈ ਅਦਾਲਤ ਤੱਕ ਪਹੁੰਚ ਕੀਤੀ ਹੈ।ਅਮੀਰ ਸਿੰਘ ਜੋ ਕਿ ਇੱਕ ਟਰੱਕ ਡਰਾਈਵਰ ਦੀ ਨੌਕਰੀ ਕਰਦਾ ਸੀ ਅਤੇ ਆਪਣੇ ਪਿੱਛੇ ਪਤਨੀ 2 ਲੜਕੀਆਂ ਅਤੇ ਇੱਕ ਲੜਕੇ ਨੂੰ ਅਤਿ ਦੀ ਗਰੀਬੀ ਦੀ ਹਾਲਤ ਵਿਚ ੱੱਛੱਡ ਗਿਆ ਸੀ ।ਅੱਜ ਜਦੋਂ ਡਾ ਓਬਰਾਏ ਸਫੇੜਾ ਅਮੀਰ ਸਿੰਘ ਦੇ ਘਰ ਪੁੱਜੇ ਅਤੇ ਜਾਣਿਆ ਕਿ ਅਮੀਰ ਸਿੰਘ ਦੀ ਵੱਡੀ ਲੜਕੀ ਦੀ ਕਿਡਨੀ ਵਿੱਚ ਪੱਥਰੀ ਹੈ ਅਤੇ ਪਰਿਵਾਰ ਦੇ ਹਾਲਾਤ ਅੱਤ ਗਰੀਬੀ ਵਾਲੇ ਹਨ।ਡਾ ਓਬੇਰਾਏ ਨੇ ਇਸ ਮੌਕੇ ਤੇ ਪ੍ਰੀਵਾਰ ਨੂੰ ਅਡੋਪਟ ਕਰਨ ਦਾ ਫ਼ੈਸਲਾ ਕਰ ਲਿਆ । ਉਨ੍ਹਾਂ ਨੇ ਵੱਡੀ ਲੜਕੀ ਹਰਪ੍ਰੀਤ ਕੌਰ ਦੀ ਪੱਥਰੀ ਦੇ ਇਲਾਜ਼ ਦੀ ਜਿਮੇਵਾਰੀ ਲਈ ਅਤੇ ਕਿਹਾ ਕਿ ਟਰੱਸਟ ਵਲੋਂ ਬੱਚੀ ਦਾ ਇਲਾਜ਼ ਮੁਫ਼ਤ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਬੱਚਿਆਂ ਦੀ ਉਚੇਰੀ ਸਿੱਖਿਆ ਦੇ ਖਰਚੇ ਦੀ ਜਿੰਮੇਵਾਰੀ ਵੀ ਚੁੱਕੀ । ਇਸ ਤੋਂ ਇਲਾਵਾ ਡਾ ਓਬਰਾਏ ਨੇ ਪਰਿਵਾਰ ਵਲੋਂ ਰੋਜ਼ਾਨਾ ਖਰਚੇ ਲਈ ਕਿਸੇ ਵੱਲ ਹੱਥ ਨਾ ਅੱਡਣੇ ਪੈਣ ਤਾਂ 10 ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਲਾਉਣ ਦਾ ਐਲਾਨ ਵੀ ਮੌਕੇ ਤੇ ਕੀਤਾ । ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਹਜ਼ਾਰਾਂ ਹੀ ਵਿਧਵਾਵਾਂ ਅਤੇ ਬੇਸਹਾਰਾ ਲੋਕਾਂ ਨੂੰ ਪੈਨਸ਼ਨਾਂ ਦਿੱਤੀਆਂ ਜਾ ਰਹੀਆਂ ਹਨ। ਅਤੇ ਸਿਹਤ ਤੇ ਸਿੱਖਿਆ ਦੇ ਖੇਤਰ ਵਿੱਚ ਬਹੁਤ ਕੰਮ ਕੀਤੇ ਜਾ ਰਹੇ ਹਨ।