ਰਾਜਪੁਰਾ 17 ਜਨਵਰੀ , ( ਰਾਜੇਸ਼ ਡਾਹਰਾ) ਅੱਜ ਸੈਂਟਰ ਵਾਲਮੀਕਿ ਸਭਾ ਪੰਜਾਬ ਮੀਤ ਪ੍ਰਧਾਨ ਅਮਰਜੀਤ ਸਿੰਘ ਵਲੋਂ ਬਲਿਯੂ ਲਾਇਨ ਇਮੀਗ੍ਰੇਸ਼ਨ ਰਾਜਪੁਰਾ ਦੇ ਮਾਲਕ ਦੀਪਕ ਕੁਮਾਰ ਖ਼ਿਲਾਫ਼ ਐਸ.ਸੀ ਸਮਾਜ ਦੇ ਖਿਲਾਫ਼ ਗਲਤ ਸ਼ਬਦਾਵਲੀ ਬੋਲਣ ਤੇ ਮਾਮਲਾ ਦਰਜ ਕੀਤਾ ਗਿਆ।ਇਸ ਤੋਂ ਪਹਿਲਾਂ ਸਵੇਰੇ ਡਾ ਭੀਮ ਰਾਓ ਅੰਬੇਦਕਰ ਵੈਲਫੇਅਰ ਕਮੇਟੀ ਪੰਜਾਬ ਦੇ ਚੇਅਰਮੈਨਜੋਗਿੰਦਰ ਸਿੰਘ ਟਾਈਗਰ ਅਤੇ ਸੈਂਟਰ ਵਾਲਮੀਕਿ ਸਭਾ ਪੰਜਾਬ ਮੀਤ ਪ੍ਰਧਾਨ ਅਮਰਜੀਤ ਸਿੰਘ ਦੀ ਟੀਮ ਵਲੋਂ ਐਸ ਡੀ ਐਮ ਰਾਜਪੁਰਾ ਨੂੰ ਦੀਪਕ ਕੁਮਾਰ ਖਿਲਾਫ ਪਰਚਾ ਦਰਜ ਕਰਵਾਉਣ ਲਈ ਮੰਗ ਪੱਤਰ ਦਿਤਾ ਗਿਆ।ਇਸ ਮੌਕੇ ਤੇ ਉਹਨਾਂ ਨਾਲ ਗੇਜਾ ਰਾਮ ਵੀ ਖ਼ਾਸ ਤੌਰ ਤੇ ਪੁੱਜੇ ਅਤੇ ਉਹਨਾਂ ਕਿਹਾ ਕਿ ਦੀਪਕ ਕੁਮਾਰ ਨੇ ਆਪਣੀ ਨੀਵੀਂ ਅਤੇ ਘਟੀਆ ਮਾਨਸਿਕਤਾ ਨੂੰ ਦਿਖਾਉਂਦੇ ਹੋਏ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਹੈ ਜਿਸ ਨਾਲ ਸਾਰੇ ਹੀ ਵਾਲਮੀਕਿ ਸਮਾਜ ਵਿੱਚ ਗੁੱਸਾ ਅਤੇ ਰੋਸ ਦੀ ਲਹਿਰ ਹੈ।ਉਹਨਾਂ ਕਿਹਾ ਕਿ ਦੀਪਕ ਕੁਮਾਰ ਨੇ ਕੈਮਰੇ ਸਾਹਮਣੇ ਐਸ ਸੀ ਸਮਾਜ ਬਾਰੇ ਮੰਦੀਸ਼ਬਦਾਵਲੀ ਦੀ ਵਰਤੋਂ ਕੀਤੀ ਜਿਸ ਕਰਕੇ ਪੂਰੇ ਐਸ ਸੀ ਸਮਾਜ ਵਿੱਚ ਬਹੁਤ ਰੋਸ਼ ਪਾਇਆ ਜਾ ਰਿਹਾ ਹੈ ਜਿਸ ਕਰਕੇ ਰਾਜਪੁਰਾ ਸ਼ਹਿਰ ਦਾ ਮਾਹੌਲ ਖਰਾਬ ਹੋ ਸਕਦਾ ਹੈ।ਜਿਸ ਤੇ ਥਾਣਾ ਸਿਟੀ ਰਾਜਪੁਰਾ ਵਿੱਚ ਦੀਪਕ ਕੁਮਾਰ ਤੇ ਐਸ ਸੀ ਅਤੇ ਐਸ ਟੀ ਐਕਟ 1989 ਤਹਿਤ ਮਾਮਲਾ ਦਰਜ ਕੀਤਾ ਗਿਆ।ਇਸ ਮੌਕੇ ਤੇ ਜੋਗਿੰਦਰ ਸਿੰਘ ਟਾਈਗਰ ਦੇ ਨਾਲ ਬਲਵੰਤ ਸਿੰਘ ਬਿੱਟੂ ਕੌਮੀ ਜਨਰਲ ਸਕੱਤਰ ਸੈਂਟਰਲ ਵਾਲਮੀਕਿ ਸਭਾ, ਅਮਰਜੀਤ ਸਿੰਘ ਉਕਸੀ ਸੂਬਾ ਮੀਤ ਪ੍ਰਧਾਨ, ਸੁਰਿੰਦਰ ਸਿੰਘ ਪਹਿਰਕਲਾਂ,ਲੱਖਾਂ ਸਿੰਘ ਖਾਨਪੁਰ ਪ੍ਰਧਾਨ ਲੇਬਰ ਯੂਨੀਅਨ,ਹਰੀ ਸਿੰਘ ਮੀਤ ਪ੍ਰਧਾਨ, ਸਤਪਾਲ ਸੀਨੀਅਰ ਪ੍ਰਧਾਨ ਡਾ ਭੀਮ ਰਾਓ ਅੰਬੇਦਕਰ ਵੈਲਫੇਅਰ ਕਮੇਟੀ,ਮਹਿੰਦਰ ਸਿੰਘ ਫੌਜੀ,ਕਾਲਾ ਸਿੰਘ ਸੈਦਖੇੜੀ,ਨਾਰਾਤਾ ਰਾਮ, ਦਲੇਰ ਸਿੰਘ ਜਿਲਾ ਪ੍ਰਧਾਨ ਦਿਹਾਤੀ,ਸਤਾਰ ਮੋਹੰਮਦ ਆਫਿਸ ਸੈਕਟਰੀ ਪਟਿਆਲਾ ਅਤੇ ਕਈ ਹੋਰ ਮੌਜੂਦ ਸਨ।