24, Decemberਦੋਰਾਹਾ,(ਅਮਰੀਸ਼ ਆਨੰਦ)ਦੋਰਾਹਾ ਦੇ ਸੀਨੀਅਰ ਕਾਂਗਰਸੀ ਆਗੂ ਤੇ ਉੱਘੇ ਸੋਸ਼ਲ ਵਰਕਰ "ਉਦੈ ਸ਼ਰਮਾ ਨੰਨਾ" ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਅਗਾਂਹ ਕਰਦਿਆ ਹੋਇਆ ਕਿਹਾ ਕਿ ਸੱਤਾ ਦਾ ਹੰਕਾਰ ਨੂੰ ਛੱਡ ਕੇ ਖੇਤੀ ਖਿਲਾਫ ਪਾਸ ਕਾਲੇ ਕਾਨੂੰਨ ਨੂੰ ਰੱਦ ਕਰੇ ਅਤੇ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੀਆ ਭਾਰਤ ਦੀਆ ਕਿਸਾਨ ਜੱਥੇਬੰਦੀਆ ਦੀਆ ਮੰਗਾ ਵੱਲ ਧਿਆਨ ਦੇਵੇ। ਮੋਦੀ ਸਰਕਾਰ ਕਿਸਾਨਾ ਦੀਆ ਮੰਗ ਮੰਨ ਕੇ ਸਥਿਤੀ ਨੂੰ ਸੰਭਾਲੇ। ਉਹਨਾ ਕਿਹਾ ਜੇਕਰ ਕਿਸਾਨਾ ਦਾ ਗੁੱਸਾ ਭੜਕ ਗਿਆ ਤਾ ਮੋਦੀ ਸਰਕਾਰ ਨੂੰ ਸੰਭਾਲਣਾ ਔਖਾ ਹੋ ਜਾਵੇਗਾ। ਉਹਨਾ ਕਿਹਾ ਕੇਂਦਰ ਸਰਕਾਰ ਦੇ ਤਿੰਨੋ ਕਾਲੇ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹਨ, ਇਹ ਕਾਨੂੰਨ ਕਿਸਾਨਾਂ ਨੂੰ ਕਾਰਪੋਰੇਟ ਕੰਪਨੀਆਂ ਦੇ ਅੱਗੇ ਸਮਰਪਣ ਕਰਨ ਲਈ ਮਜਬੂਰ ਕਰ ਦੇਣਗੇ। ਕੇਂਦਰ ਸਰਕਾਰ ਨੂੰ ਚਾਹੀਦਾ ਹੈ, ਇਹਨਾ ਕਾਨੂੰਨਾ ਸਬੰਧੀ ਡਰਾਫਟ ਤਿਆਰ ਕਰਦੇ ਸਮੇਂ ਕਿਸਾਨਾਂ ਦੀਆਂ ਸਮੂਹ ਜੱਥੇਬੰਦੀਆਂ ਨੂੰ ਭਰੋਸੇ ਵਿੱਚ ਲਿਆ ਜਾਵੇ ਤੇ ਕਾਲੇ ਕਾਨੂੰਨਾ ਨੂੰ ਰੱਦ ਕੀਤਾ ਜਾਵੇ.