ਰਾਜਪ°ਰਾ (ਰਾਜੇਸ਼ ਡਾਹਰਾ)ਆਰੀਅਨਜ਼ ਗਰੁਪ ਆਫ ਕਾਲਜਿਜ਼, ਰਾਜਪੁਰਾ ਅਤੇ ਡਿਪਾਰਟਮੈਂਟ ਆਫ ਬਲਡ ਟਰਾਂਸਫਿਊਜ਼ਨ, ਪੀਜੀਆਈ, ਚੰਡੀਗੜ· ਨੇ ਮਿਲ ਕੇ ਅੱਜ ਆਰੀਅਨਸ ਕਾਲੇਜ ਕੈਂਪਸ ਵਿਚ ਇਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ। ਇਸ ਕੈਂਪ ਵਿਚ ਸਿਹਤ ਜਾਂਚ ਕੈਂਪ ਦਾ ਆਯੋਜਨ ਸਿਮਰਿਤਾ ਨਰਸਿੰਗ ਹੋਮ, ਰਾਜਪੁਰਾ ਦੇ ਸਹਿਯੋਗ ਨਾਲ ਕੀਤਾ ਗਿਆ।ਜਿਸ ਵਿਚ ਮੁੱਖ ਮਹਿਮਾਨ ਡਾ. ਸਰਬਜੀਤ ਸਿੰਘ, ਐਮਡੀ, ਮੈਡੀਸਨ, ਸਿਮਰਿਤਾ ਨਰਸਿੰਗ ਹੋਮ, ਰਾਜਪੁਰਾ ਸਨ। ਪੀ.ਜੀ.ਆਈ, ਚੰਡੀਗੜ ਦੇ ਡਾਕਟਰਾਂ, ਨਰਸਾਂ ਅਤੇ ਟੈਕਨੀਸ਼ੀਅਨਾਂ ਦੀ 8 ਮੈਂਬਰੀ ਟੀਮ ਨੇ ਡਾ: ਗੁਰਪ੍ਰੀਤ ਥਿਆਰਾ, ਅਸਿਸਟੇਂਟ ਬਲਡ ਟਰਾਂਸਫਿਊਜ਼ਨ ਆਫਿਸਰ (ਏਬੀਟੀੳ), ਪੀਜੀਆਈ ਦੀ ਗਾਈਡੈਂਸ ਅਤੇ ਯੋਗ ਅਗਵਾਈ ਹੇਠ ਵਿਦਆਰਥੀਆਂ ਦੀ ਖੂਨ ਦਾਨ ਕਰਨ ਲਈ ਜਾਂਚ ਕੀਤੀ ਅਤੇ ਚੁਣੇ ਹੋਏ ਵਿਦਆਰਥੀਆਂ ਨੇ ਖੂਨ ਦਾਨ ਕੀਤਾ। ਵਿਦਆਰਥੀਆਂ ਨੂੰ ਖੂਨਦਾਨ ਕਰਨ ਦੇ ਉਪਰੰਤ ਰਿਫਰੈਸ਼ਮੈਂਟ ਦੇ ਨਾਲ ਡੋਨਰ ਕਾਰਡ ਅਤੇ ਸਰਟੀਫਿਕੇਟ ਵੀ ਦਿਤੇ ਗਏ। ਡਾ. ਰੋਣਕ ਲਾਂਬਾਂ, ਐਮਡੀ, ਸਕਿਨ ਅਤੇ ਕੇਮਿਸਟੋਲਿਜੀ; ਡਾ. ੳਮ ਪ੍ਰਕਾਸ਼ ਐਮਬੀਬੀਐਸ ਐਂਡ ਡੀ (ਆਰਥੋ); ਡਾ. ਹਰਗੁਣ ਸਿੰਘ, ਐਮਬੀਬੀਐਸ, ਮੈਡੀਕਲ ਅਫਸਰ, ਸਿਮਰਿਤਾ ਨਰਸਿੰਗ ਹੋਮ ਨੇ ਸਿਹਤ ਜਾਂਚ ਕੈਂਪ ਵਿਚ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ। ਸੈਂਕੜੇ ਵਿਦਆਰਥੀਆਂ, ਮਾਤਾ-ਪਿਤਾ, ਪਿੰਡਾਂ ਦੇ ਸਥਾਨਿਕ ਲੋਕਾਂ ਆਦਿ ਦੀ ਸਿਹਤ ਜਾਂਚ ਕੀਤੀ ਗਈ ਅਤੇ ਸਿਹਤਮੰਦ ਰਹਿਣ ਦੇ ਨੁਸਖਿਆਂ ਦੇ ਬਾਰੇ ਦਸਿਆ ਗਿਆ। ਡਾ. ਸਰਬਜੀਤ ਨੇ ਇਸ ਕੈਂਪ ਦਾ ਆਯੋਜਨ ਕਰਨ ਦੇ ਲਈ ਆਰੀਅਨਜ਼ ਦੇ ਯਤਨਾਂ ਦੀ ਸ਼ਲਾਘਾ ਕੀਤੀ। ਸਥਾਨਿਕ ਪੈਂਡੂ ਲੋਕਾਂ ਨੂੰ ਪ੍ਰੇਰਿਤ ਕਰਦੇ ਹੋਏ ਉਹਨਾਂ ਨੇ ਜਾਂਚ ਦੇ ਦੋਰਾਨ ਨਿਯਮਿਤ ਜਾਂਚ ਅਤੇ ਸਲਾਹ ਤੇ ਜੋਰ ਦਿਤਾ ਅਤੇ ਸਵਸਥ ਜੀਵਨ ਸ਼ੈਲੀ ਦੇ ਮਹਤਵ ਦੇ ਬਾਰੇ ਵੀ ਦਸਿਆ। ਡਾ. ਅੰਸ਼ੂ ਕਟਾਰੀਆ ਨੇ ਇਸ ਕੈਂਪ ਦੀ ਸਫਲਤਾ ਦੇ ਲਈ ਵਿਦਆਰਥੀਆਂ, ਸਟਾਫ, ਮੈਨੇਜਮੈਂਟ ਅਤੇ ਟੀਮ ਦਾ ਧੰਨਵਾਦ ਕੀਤਾ। ਵਿਦਆਰਥੀਆਂ ਨੂੰ ਪ੍ਰੋਤਸਾਹਿਤ ਕਰਦੇ ਹੋਏ ਉਹਨਾਂ ਨੇ ਅੱਗੇ ਕਿਹਾ ਕਿ ਖੂਨ ਦੀ ਇਕ ਯੂਨਿਟ ਨਾਲ ਤਿਨ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਉਨਾ ਨੇ ਅਗੇ ਕਿਹਾ ਕਿ ਇਸ ਤਰਾਂ ਦੇ ਕੈਂਪ ਨਾਲ ਸਿਰਫ ਬੱਲਡ ਬੈਂਕ ਨੂੰ ਹੀ ਫਾਇਦਾ ਨਹੀ ਹੂੰਦਾ ਬਲਕਿ ਇਹ ਥੈਲੀਸੇਮਿਆ ਅਤੇ ਲੋਕੇਮੀਆ ਮਰੀਜਾਂ ਲਈ ਵਰਦਾਨ ਹੈ ਜਿਨਾ ਨੂੰ ਵਾਰ-ਵਾਰ ਖੂਨ ਦੀ ਲੋੜ ਹੁਦੀ ਹੈ।