ਧੂਰੀ,4 ਜਨਵਰੀ (ਮਹੇਸ਼ ਜਿੰਦਲ) ਸਥਾਨਕ ਰਤਨਾ ਪੈਲਸ ਵਿੱਖੇ ਭਾਰਤ ਦੇ ਸੱਭ ਤੋਂ ਛੋਟੀ ਉਮਰ ਦੇ ਵਿਸ਼ਵ ਪ੍ਰਸਿੱਧ ਜਾਦੂਗਰ ਦੇ ਸ਼ੋਅ ਦਾ ਉਧਘਾਟਨ ਨਗਰ ਕੌਂਸ਼ਲ ਧੂਰੀ ਦੇ ਪ੍ਰਧਾਨ ਸੰਦੀਪ ਤਾਇਲ ਵਲੋਂ ਕੀਤਾ ਗਿਆ। ਇਸ ਮੌਕੇ ਜਾਦੂਗਰ ਅਰਮਾਨ ਵਲੋਂ ਦਿਲਕਸ਼ ਹੈਰਾਨ ਜਨਕ ਆਇਟਮਾਂ ਨਾਲ ਦਰਸ਼ਕਾਂ ਨੂੰ ਕੀਲ ਕੇ ਰੱਖ ਦਿਤਾ। ਵਾਟਰ ਆਫ਼ ਇੰਡੀਆ,ਮਾਇਆ ਜਾਲ ਲੜਕੀ ਨੂੰ ਹਵਾ ਵਿੱਚ ਗੁੰਮ ਕਰਨਾਂ, ਮਿਸ਼ਰ ਦੀ ਰਾਜ ਕੁਮਾਰੀ ਦਾ ਗੁੰਮ ਹੋਣਾ ਆਦਿ ਜਹੀਆਂ ਆਈਟਮਾਂ ਨੂੰ ਦੇਖ ਕੇ ਦਰਸ਼ਕ ਹੈਰਾਨ ਹੋਕੇ ਰਹਿ ਗਏ ਇਸ ਮੌਕੇ ਮੁੱਖ ਮਹਿਮਾਨ ਨਾਲ ਆਏ ਨਰੇਸ਼ ਕੁਮਾਰ ਮੰਗੀ ਨੇ ਜਾਦੂਗਰ ਆਰਮਾਨ ਨੂੰ ਸ਼ਹਿਰ ਨਿਵਾਸੀਆਂ ਵਲੋਂ ਪੂਰਾ ਸਹਿਯੋਗ ਦੇਨ ਦਾ ਭਰੋਸਾ ਦਿਤਾ। ਬਾਲਾ ਜੀ ਮਿਜੂਸ਼ਨ ਕੰਪਨੀ ਦੇ ਐਮ ਡੀ ਬਨਾਰਸੀ ਦਾਸ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ। ਜਾਦੂਗਰ ਅਰਮਾਨ ਨੇ ਕਿਹਾ ਜਾਦੂ ਇੱਕ ਕਲਾ ਅਤੇ ਹੱਥ ਦੀ ਸਫ਼ਾਈ ਵਾਲਾ ਮਨਪ੍ਰਚਾਵਾ ਹੈ। ਇਸ ਮੌਕੇ ਐਮ ਸੀ.ਧੀਰ, ਅਮਰੀਕ ਕਾਲਾ ਉੱਘੇ ਸਮਾਜ ਸੇਵਕ, ਸਾਮਲ ਸਨ।