ਸਕੂਲਾਂ ਵਿੱਚ ਗੁਰਮਤਿ ਪ੍ਰਚਾਰ ਵਾਸਤੇ ਨਵੇਂ ਉਪਰਾਲੇ।

ਸਕੂਲਾਂ ਵਿੱਚ ਗੁਰਮਤਿ ਪ੍ਰਚਾਰ ਵਾਸਤੇ ਨਵੇਂ ਉਪਰਾਲੇ।

ਅੱਜ 23 ਫ਼ਰਵਰੀ 2025 ਨੂੰ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਸਰਕਲ ਬੀੜ ਸਾਹਿਬ ਦੀ ਮੀਟਿੰਗ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਮਾਸਟਰ ਅਵਤਾਰ ਸਿੰਘ ਜੀ ਸੋਹਲ, ਸੁਖਵੰਤ ਸਿੰਘ ਜੀ ਝਬਾਲ ਖ਼ੁਰਦ, ਹਰਪਾਲ ਸਿੰਘ ਜੀ ਠਠਗੜ੍ਹ, ਹਰਦੇਵ ਸਿੰਘ ਜੀ ਛੀਨਾ, ਰਬਿੰਦਰ ਸਿੰਘ ਜੀ ਭੋਜੀਆਂ, ਤੇਜਬੀਰ ਸਿੰਘ ਜੀ ਕਸੇਲ ਅਤੇ ਦਲਜੀਤ ਸਿੰਘ ਜੀ ਮੀਆਂਪੁਰ ਨੇ ਹਾਜ਼ਰੀ ਭਰੀ।


ਮੁੱਖ ਮੁੱਦੇ ਅਤੇ ਮਤੇ


1️⃣ ਸਕੂਲਾਂ ਵਿੱਚ ਗੁਰਮਤਿ ਪ੍ਰਚਾਰ: ਮਿਸ਼ਨਰੀ ਵੀਰਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ, ਅਤੇ ਦਸਵੰਧ ਵਿੱਚੋਂ ਕੁਝ ਰਕਮ ਵੀ ਵਰਤੀ ਜਾਵੇਗੀ।


2️⃣ ਧਾਰਮਿਕ ਮੁਕਾਬਲੇ ਮੁੜ ਸ਼ੁਰੂ: ਬੱਚਿਆਂ ਦਾ ਦਾਖਲਾ ਧਾਰਮਿਕ ਪ੍ਰੀਖਿਆ ਰਾਹੀਂ ਹੋਵੇਗਾ ਅਤੇ ਮੁਕਾਬਲੇ ਕਾਲਜ ਹਦਾਇਤਾਂ ਅਨੁਸਾਰ ਕਰਵਾਏ ਜਾਣਗੇ।


3️⃣ ਮੁਫ਼ਤ ਪ੍ਰਸ਼ਨੋਤਰੀ ਕਿਤਾਬਾਂ: ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਧਾਰਮਿਕ ਪ੍ਰੀਖਿਆ ਲਈ ਮੁਫ਼ਤ ਕਿਤਾਬਾਂ ਦਿੱਤੀਆਂ ਜਾਣਗੀਆਂ, ਤਾ ਕਿ ਆਰਥਿਕ ਤੰਗੀ ਕਾਰਨ ਕੋਈ ਵਿਦਿਆਰਥੀ ਪਿੱਛੇ ਨਾ ਰਹੇ।


4️⃣ ਅਗਲੀ ਮੀਟਿੰਗ: 16 ਮਾਰਚ ਐਤਵਾਰ ਨੂੰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਸਵੇਰੇ 11 ਵਜੇ ਹੋਵੇਗੀ।


Posted By: Gurjeet Singh