ਵਿਰਾਸਤੀ ਮਾਰਗ ਤੋਂ ਹਟਾਏ ਗਏ ਭੰਗੜੇ-ਗਿੱਧੇ ਵਾਲੇ ਬੁਤ

ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤੇ 'ਵਿਰਾਸਤੀ ਮਾਰਗ’ ਤੇ ਲੱਗੇ ਭੰਗੜੇ-ਗਿੱਧੇ ਦੇ ਬੁੱਤਾਂ ਨੂੰ ਸਰਕਾਰ ਵਲੋਂ ਹਟਾ ਦਿੱਤਾ ਗਿਆ ਹੈ । ਪਿਛਲੇ ਕੁਝ ਸਮੇਂ ਤੋਂ ਇਨ੍ਹਾਂ ਬੁੱਤਾਂ ਨੂੰ ਹਟਾਉਣ ਲਈ ਵੱਖ-ਵੱਖ ਜਥੇਬੰਧੀਆਂ ਵਲੋਂ ਆਵਾਜ਼ ਚੁਕੀ ਗਈ ਸੀ l ਮਾਮਲਾ ਗਰਮਾਉਂਦਿਆਂ ਵੇਖ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਇਹਨਾ ਭੰਗੜਾ ਤੇ ਗਿੱਧਾ ਪਾਉਂਦੇ ਬੁੱਤਾਂ ਨੂੰ ਇਸ ਜਗ੍ਹਾ ਤੋਂ ਹਟਾਉਣ ਦੇ ਹੁਕਮ ਜਾਰੀ ਕੀਤੇ ਸਨ ਜਿਸ ਤੋਂ ਬਾਅਦ ਇਹਨਾਂ ਹੁਕਮਾਂ ਉੱਤੇ ਅਮਲ ਕਰਦਿਆਂ ਇਹ ਬੁੱਤ ਹਟਾਉਣ ਦੀ ਪ੍ਰਕਿਰਿਆ ਵੀਰਵਾਰ ਨੂੰ ਸਵੇਰੇ ਸ਼ੁਰੂ ਕਰ ਦਿੱਤੀ ਗਈ ਸੀ ।