ਰਾਮਾਂ ਮੰਡੀ 4 ਜੂਨ(ਬੁੱਟਰ) ਇੱਥੋਂ ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਦੇ ਬਿਜਲੀ ਮਕੈਨਿਕ ਨਿਰੰਜਨ ਸਿੰਘ ਬੁੱਟਰ ਦੇ ਬੈਂਕ ਖਾਤੇ 'ਚੋਂ ਦੂਰ-ਦੁਰੇਡੇ ਬੈਠੇ ਸਾਈਬਰ ਠੱਗਾਂ ਨੇ ਉਨਤਾਲੀ ਹਜ਼ਾਰ ਰੁਪਏ ਕਢਵਾ ਲਏ।ਇਸ ਗੱਲ ਦਾ ਪੀੜਤ ਨੂੰ ਉਸ ਵੇਲ਼ੇ ਪਤਾ ਲੱਗਿਆ ਜਦੋਂ ਉਸ ਦੇ ਮੋਬਾਇਲ 'ਤੇ ਖਾਤੇ 'ਚੋਂ ਪੈਸੇ ਨਿਕਲਣ ਦੇ ਮੈਸਿਜ ਆਉਣ ਲੱਗੇ।ਇਸ ਸਬੰਧੀ ਨਿਰੰਜਨ ਸਿੰਘ ਬੁੱਟਰ ਨੇ ਦੱਸਿਆ ਕਿ ਏ.ਟੀ.ਐੱਮ. ਅਤੇ ਬੈਂਕ ਖਾਤੇ ਦੀ ਪਾਸਬੁੱਕ ਉਸ ਦੇ ਘਰ ਹੋਣ ਅਤੇ ਕਿਸੇ ਨਾਲ਼ ਏ.ਟੀ.ਐੱਮ/ਪਾਸਵਰਡ ਸਾਂਝਾ ਨਾ ਕਰਨ ਦੇ ਬਾਵਜੂਦ ਵੀ ਉਸ ਦੇ ਖਾਤੇ 'ਚੋਂ ਵੱਡੀ ਰਕਮ ਨਿਕਲ ਜਾਣ ਕਾਰਨ ਉਹ ਹੈਰਾਨ ਅਤੇ ਪ੍ਰੇਸ਼ਾਨ ਹੈ।ਭਾਵੇਂ ਕਿ ਇਸ ਸਬੰਧੀ ਉਸ ਨੇ ਥਾਣਾਂ ਰਾਮਾਂ ਅਤੇ ਭਾਰਤੀ ਸਟੇਟ ਬੈਂਕ ਬੰਗੀ ਰੁਲਦੂ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਹੈ ਪਰ ਅਜੇ ਤੱਕ ਠੱਗਾਂ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਸਕੀ।ਉਸ ਨੇ ਕਿਹਾ ਕਿ ਜੇਕਰ ਸਾਈਬਰ ਠੱਗਾਂ ਤੱਕ ਪੁਲਿਸ ਅਤੇ ਸਬੰਧਤ ਸ਼ਾਖਾ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹ ਲੋਕਾਂ ਨੂੰ ਨਾਲ਼ ਲੈ ਕੇ ਉੱਚ ਅਧਿਕਾਰੀਆਂ ਤੱਕ ਪਹੁੰਚ ਕਰੇਗਾ।