ਦੁਸਹਿਰੇ ਦਾ ਤਿਓਹਾਰ ਸ਼ਰਧਾਪੂਰਵਕ ਮਨਾਇਆ ਜਾਵੇਗਾ

ਦੋਰਾਹਾ, (ਅਮਰੀਸ਼ ਆਨੰਦ) : ਦੋਰਾਹੇ ਵਿਖੇ ਸ਼੍ਰੀ ਰਾਮ ਨਾਟਕ ਕਲੱਬ ਦੁਆਰਾ ਦੁਸਹਿਰੇ ਦਾ ਤਿਓਹਾਰ ਸ਼ਰਧਾਪੂਰਵਕ ਮਨਾਇਆ ਜਾਵੇਗਾ,ਦੋਰਾਹਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਚੇਅਰਮੈਨ ਬੰਤ ਸਿੰਘ ਦੋਬੁਰਜੀ ਤੇ ਕਲੱਬ ਦੇ ਸਰਪ੍ਰਸਤ ਸ਼੍ਰੀ ਸੁਦਰਸ਼ਨ ਕੁਮਾਰ ਸ਼ਰਮਾ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਸਾਲ ਕਰੋਨਾ ਵਾਇਰਸ ਦੇ ਮੱਦੇਨਜ਼ਰ ਇਸ ਵਾਰ ਦੋਰਾਹਾ ਸ਼ਹਿਰ ਵਿਚ ਰਾਮਲੀਲਾ ਵੀ ਆਯੋਜਿਤ ਨਹੀਂ ਕੀਤੀ ਗਈ ਓਹਨਾ ਕਿਹਾ ਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਦੇਖਦੇ ਹੋਏ ਇਸ ਵਾਰ ਦੁਸਹਿਰੇ ਦਾ ਤਿਓਹਾਰ ਸ਼੍ਰੀ ਰਾਮ ਨਾਟਕ ਕਲੱਬ ਤੇ ਸਮੂਹ ਦੋਰਾਹਾ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਵਕਰਮਾ ਰੋਡ ਵਿਖੇ ਸਥਿਤ ਸਰਕਾਰੀ ਹਾਈ ਸਕੂਲ ਦੇ ਮੈਦਾਨ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਜਾਵੇਗਾ ਓਹਨਾ ਦੱਸਿਆ ਇਸ ਮੌਕੇ ਸ਼੍ਰੀ ਰਾਮ ਜੀ ਦੇ ਜੀਵਨ ਸਬੰਧੀ ਸੁੰਦਰ ਤੇ ਮਨਮੋਹਕ ਝਾਕੀਆਂ ਦਿਖਾਇਆ ਜਾਣਗੀਆਂ ਇਹ ਝਾਕੀਆਂ ਦੋਰਾਹਾ ਦੇ ਸ਼ਿਵ ਮੰਦਿਰ ਪੁਰਾਣਾ ਬਾਜ਼ਾਰ ਤੋਂ ਸ਼ੁਰੂ ਹੋ ਕੇ ਮੇਨ ਬਾਜ਼ਾਰ ਤੋਂ ਸ਼ਹਿਰ ਦੀ ਪਰਿਕਰਮਾ ਕਰਦੇ ਹੋਏ ਬੇਅੰਤ ਸਿੰਘ ਚੌਂਕ ਹੁੰਦੇ ਹੋਏ ਦੁਸਹਿਰਾ ਮੈਦਾਨ ਵਿਖੇ ਪਹੁੰਚਣਗਈਆਂ ,ਇਸ ਮੌਕੇ ਡੀ.ਐਸ.ਪੀ. ਪਾਇਲ ਹਰਦੀਪ ਸਿੰਘ ਚੀਮਾ, ਨਛੱਤਰ ਸਿੰਘ ਐਸ.ਐਚ.ਓ. ਦੋਰਾਹਾ, ਚੇਅਰਮੈਨ ਬੰਤ ਸਿੰਘ ਦੋਬੁਰਜੀ, ਸੁਦਰਸ਼ਨ ਕੁਮਾਰ ਪੱਪੂ,ਕੁਲਵੰਤ ਸਿੰਘ, ਹਰਿੰਦਰ ਹਿੰਦਾ, ਕੁਲਜੀਤ ਸਿੰਘ ਵਿੱਕੀ (ਸਾਰੇ ਸਾਬਕਾ ਕੌਂਸਲਰ ) ਬੌਬੀ ਤਿਵਾੜੀ ਪ੍ਰਧਾਨ ਆਲ ਟਰੇਡ ਯੂਨੀਅਨ, ਪ੍ਰਿੰਸੀਪਲ ਜਤਿੰਦਰ ਸ਼ਰਮਾ, ਓਮ ਪ੍ਰਕਾਸ਼ ਭਨੋਟ , ਨੰਦਾ ਖੋਸਲਾ, ਨਿਰਦੋਸ਼ ਕੁਮਾਰ ਨੋਸ਼ਾ, ਆਸ਼ੀਸ਼ ਸੂਦ, ਜਯੋਤੀ ਸ਼ਰਮਾ,ਬੌਬੀ ਕਪਿਲਾ, ਮੋਹਨ ਲਾਲ ਪਾਡੇ, ਕਰਨ ਸ਼ਰਮਾ,ਰਮੇਸ਼ ਕੁਮਾਰ ਮੇਸ਼ੀ ਤੇ ਵਰੁਣ ਸ਼ਰਮਾ ਮੌਜੂਦ ਸਨ.