ਗੈਰ ਕਾਨੂੰਨੀ ਢੰਗ ਨਾਲ ਭੇਜੇ ਗਏ ਨੌਜਵਾਨਾਂ ਲਈ ਹੁਨਰ ਟਰੇਨਿੰਗ ਦੀ ਲੋੜ
- ਪੰਜਾਬ
- 05 Feb,2025

ਸ੍ਰੀ ਅੰਮ੍ਰਿਤਸਰ ਤੋਂ ਐਡਵੋਕੇਟ ਜਸਵਿੰਦਰ ਸਿੰਘ ਨੇ ਆਪਣੇ ਫੇਸਬੁਕ ਰਾਹੀਂ ਇੱਕ ਮੁੱਦਾ ਚੁੱਕਿਆ, ਜਿਸ ਵਿੱਚ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਪੰਜਾਬ ਦੇ ਨੌਜਵਾਨਾਂ ਦੇ ਹਾਲਾਤ ਅਤੇ ਮੰਗਾਂ ਤੇ ਚਰਚਾ ਹੋ ਰਹੀ ਹੈ।
ਉਨ੍ਹਾਂ ਦੱਸਿਆ ਕਿ ਜਦੋਂ ਉੱਤਰਾਏ ਗਏ 300 ਲੋਕਾਂ ਵਿੱਚੋਂ ਸਿਰਫ 30 ਪੰਜਾਬੀ ਸਨ, ਤਾਂ ਅੰਮ੍ਰਿਤਸਰ ਜਹਾਜ਼ ਉਤਾਰ ਕੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਸਿਰਫ ਪੰਜਾਬ ਤੋਂ ਹੀ ਪਰਵਾਸ ਹੋ ਰਿਹਾ ਹੈ।
ਹੁਣ ਪਰਤੇ ਨੌਜਵਾਨਾਂ ਵਲੋਂ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ। ਇਹ ਗੱਲ ਵੀ ਚਿੰਤਾ ਜਣਕ ਹੈ ਕਿ ਇਹ ਮੁਆਵਜ਼ਾ ਕਿਨ੍ਹਾਂ ਦੇ ਪੈਸਿਆਂ ਨਾਲ ਦਿੱਤਾ ਜਾਵੇਗਾ—ਉਹਨਾਂ ਲੋਕਾਂ ਦੇ ਜੋ ਇੱਥੇ ਰਹਿ ਕੇ ਟੈਕਸ ਭਰ ਰਹੇ ਹਨ?
ਇਸ ਦੇ ਨਾਲ ਹੀ, ਸਰਕਾਰੀ ਨੌਕਰੀ ਦਿੰਦਿਆਂ ਉਨ੍ਹਾਂ ਯੁਵਕ-ਯੁਵਤੀਆਂ ਦੀ ਹੱਕ ਉਤੇ ਵੀ ਸੋਚਣ ਦੀ ਲੋੜ ਹੈ ਜੋ ਪੰਜਾਬ ਵਿੱਚ ਹੀ ਰਹਿ ਕੇ ਆਪਣੀ ਵਿਰਾਸਤ ਅਤੇ ਧਰਤੀ ਨਾਲ ਜੁੜੇ ਰਹਿਣਾ ਚਾਹੁੰਦੇ ਹਨ।
ਅਹਿਮ ਗੱਲ ਇਹ ਵੀ ਹੈ ਕਿ ਇਹਨਾਂ ਨੌਜਵਾਨਾਂ ਨੂੰ ਗਲਤ ਰਾਹ ’ਤੇ ਪਾਉਣ ਵਾਲੇ ਏਜੰਟਾਂ ਉਤੇ ਕਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਗੈਰ-ਕਾਨੂੰਨੀ ਢੰਗ ਨਾਲ ਯੁਵਕਾਂ ਨੂੰ ਵਿਦੇਸ਼ ਭੇਜ ਕੇ ਉਨ੍ਹਾਂ ਦੇ ਭਵਿੱਖ ਨਾਲ ਖਿਲਵਾਰ ਕੀਤਾ।
ਸਮਾਜਿਕ ਪੱਖ ਤੋਂ ਵੀ ਇਹ ਲੋੜੀਦਾ ਹੈ ਕਿ ਇਹ ਨੌਜਵਾਨ ਜੋ ਮਨੋਵਿਗਿਆਨਕ ਤੌਰ ’ਤੇ ਸ਼ੋਕ ਵਿਚ ਹਨ, ਉਨ੍ਹਾਂ ਦੀ ਕਉਂਸਲਿੰਗ ਕੀਤੀ ਜਾਵੇ ਅਤੇ ਉਹਨਾਂ ਨੂੰ ਹੁਨਰ ਟਰੇਨਿੰਗ ਦੇ ਕੇ ਰੋਜ਼ਗਾਰ ਉਪਲਬਧ ਕਰਵਾਇਆ ਜਾਵੇ। ਇਸ ਤੋਂ ਇਲਾਵਾ, ਸਕੂਲ ਪੱਧਰ ’ਤੇ ਹੀ ਵਿਦਿਆਰਥੀਆਂ ਨੂੰ ਇਹ ਸਿੱਖਿਆ ਦੇਣ ਦੀ ਲੋੜ ਹੈ ਕਿ ਉਨ੍ਹਾਂ ਨੇ ਇੱਥੇ ਹੀ ਕਿਵੇਂ ਆਤਮ-ਨਿਰਭਰ ਹੋਣਾ ਹੈ ਅਤੇ ਕਿਵੇਂ ਆਪਣੇ ਆਸ-ਪਾਸ ਹੀ ਰੋਜ਼ਗਾਰ ਦੇ ਮੌਕੇ ਖੋਜਣੇ ਹਨ।
Posted By:

Leave a Reply