ਕਵਰੇਜ ਕਰਨ ਗਿਆ ਪੱਤਰਕਾਰ ਹਰਦੀਪ ਸੋਢੀ ਹਾਦਸੇ 'ਚ ਫੱਟੜ

ਕਵਰੇਜ ਕਰਨ ਗਿਆ ਪੱਤਰਕਾਰ ਹਰਦੀਪ ਸੋਢੀ ਹਾਦਸੇ 'ਚ ਫੱਟੜ
ਧੂਰੀ,30 ਮਈ (ਮਹੇਸ਼ ਜਿੰਦਲ) ਸਥਾਨਕ ਸ਼ਹਿਰ ਦੇ ਸੀਨੀਅਰ ਪੱਤਰਕਾਰ ਹਰਦੀਪ ਸਿੰਘ ਸੋਢੀ ਅੱਜ ਇਕ ਹਾਦਸੇ ਦੌਰਾਨ ਫੱਟੜ ਹੋ ਗਏ, ਜਦੋਂ ਕਿ ਉਨ੍ਹਾਂ ਦੇ ਸਾਥੀ ਦਾ ਬਾਲ-ਬਾਲ ਬਚਾਅ ਰਿਹਾ। ਜਾਣਕਾਰੀ ਅਨੁਸਾਰ ਪੱਤਰਕਾਰ ਹਰਦੀਪ ਸਿੰਘ ਸੋਢੀ ਆਪਣੀ ਐਕਟਿਵਾ ਸਕੂਟਰੀ 'ਤੇ ਆਪਣੇ ਇਕ ਸਾਥੀ ਨਾਲ ਸ਼ਹਿਰ ਅੰਦਰ ਕਵਰੇਜ ਲਈ ਜਾ ਰਹੇ ਸੀ। ਇਸ ਦੌਰਾਨ ਮੁਹੱਲਾ ਗੁਰੂ ਤੇਗ ਬਹਾਦਰ ਦੀ ਮੁੱਖ ਗਲੀ 'ਚੋਂ ਲੰਘਦੇ ਸਮੇਂ ਇਕ ਟੀ-ਪੁਆਇੰਟ 'ਤੇ ਅੰਦਰੋਂ ਆਇਆ ਇਕ ਦੁਪਹਿਆ ਵਾਹਨ ਉਨ੍ਹਾਂ ਦੀ ਸਕੂਟਰੀ ਨਾਲ ਟਕਰਾ ਜਾਣ ਕਾਰਨ ਸਕੂਟਰੀ ਚਲਾ ਰਹੇ ਹਰਦੀਪ ਸਿੰਘ ਸੋਢੀ ਦੀ ਬਾਂਹ ਟੁੱਟ ਗਈ ਅਤੇ ਗੋਢੇ 'ਤੇ ਸੱਟ ਲੱਗੀ। ਜਦੋਂ ਕਿ ਉਨ੍ਹਾਂ ਦੇ ਪਿੱਛੇ ਬੈਠੇ ਸਾਥੀ ਦਾ ਬਾਲ-ਬਾਲ ਬਚਾਅ ਰਿਹਾ। ਜ਼ਿਨ੍ਹਾਂ ਨੂੰ ਬਾਅਦ ਵਿਚ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ। ਜਿਥੇ ਐਮਰਜੇਂਸੀ ਵਿਭਾਗ ਦੇ ਡਾਕਟਰੀ ਅਮਲੇ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਗਿਆ।

Posted By: MAHESH JINDAL