ਡੋਨਲਡ ਟਰੰਪ ਨੇ ਦੂਜੀ ਵਾਰ ਰਾਸ਼ਟਰਪਤੀ ਦਾ ਹਲਫ਼ਨਾਮਾ ਚੁੱਕਣ ਤੁਰੰਤ ਬਾਅਦ ਦਿੱਤਾ ਵਿਵਾਦਾਸਪਦ ਬਿਆਨ।
- ਅੰਤਰਰਾਸ਼ਟਰੀ
- 21 Jan,2025

ਅਮਰੀਕਾ ਦੇ 47ਵੇਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕੀ ਸੰਘੀ ਸਰਕਾਰ ਦੀ ਨੀਤੀ ਵਿੱਚ ਵੱਡੇ ਬਦਲਾਵ ਦਾ ਐਲਾਨ ਕੀਤਾ। ਰਾਸ਼ਟਰਪਤੀ ਦਾ ਹਲਫ਼ਨਾਮਾ ਚੁੱਕਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਉਹ ਜਲਦ ਹੀ ਇੱਕ ਕਾਰਜਕਾਰੀ ਆਰਡਰ (Executive Order) 'ਤੇ ਦਸਤਖਤ ਕਰਨਗੇ, ਜੋ ਕਿ ਲਿੰਗ ਵਿਭਿੰਨਤਾ ਨੂੰ ਖਤਮ ਕਰ ਦੇਵੇਗਾ। ਟਰੰਪ ਨੇ ਘੋਸ਼ਣਾ ਕੀਤੀ ਕਿ ਅਮਰੀਕਾ ਦੀ ਸੰਘੀ ਸਰਕਾਰ ਹੁਣ ਕੇਵਲ ਦੋ ਲਿੰਗਾਂ - ਪੁਰਸ਼ ਅਤੇ ਮਹਿਲਾ - ਨੂੰ ਹੀ ਮਾਨਤਾ ਦੇਵੇਗੀ।
ਟਰੰਪ ਨੇ ਕਿਹਾ, “ਮੈਂ ਤੁਰੰਤ ਸਰਕਾਰੀ ਸੈਂਸਰਸ਼ਿਪ ਰੋਕਣ ਅਤੇ ਅਮਰੀਕਾ ਵਿੱਚ ਆਜ਼ਾਦੀ-ਏ-ਇਜ਼ਹਾਰ ਨੂੰ ਮੁੜ ਲਿਆਉਣ ਲਈ ਇੱਕ ਆਰਡਰ 'ਤੇ ਦਸਤਖ਼ਤ ਕਰਾਂਗਾ। ਅੱਜ ਤੋਂ ਇਹ ਅਮਰੀਕਾ ਦੀ ਸਰਕਾਰੀ ਨੀਤੀ ਹੋਵੇਗੀ ਕਿ ਕੇਵਲ ਦੋ ਲਿੰਗ ਹਨ - ਪੁਰਸ਼ ਅਤੇ ਮਹਿਲਾ।”
ਇਹ ਐਲਾਨ ਸਿਆਸੀ ਮਾਹਰਾਂ ਅਤੇ ਜਨਤਕ ਪੱਖਾਂ ਵਿੱਚ ਵੱਡੇ ਵਿਰੋਧ ਅਤੇ ਚਰਚਾ ਦਾ ਕਾਰਨ ਬਣ ਰਿਹਾ ਹੈ। ਟਰੰਪ ਦੇ ਇਸ ਫੈਸਲੇ ਨੂੰ ਸਰੀਰਕ ਅਤੇ ਸਮਾਜਕ ਲਿੰਗ ਵਿਭਿੰਨਤਾ ਦੀ ਪਛਾਣ ਲਈ ਲੜ ਰਹੇ ਸਮੂਹਾਂ ਲਈ ਵੱਡੇ ਝਟਕੇ ਵਜੋਂ ਦੇਖਿਆ ਜਾ ਰਿਹਾ ਹੈ।
Posted By:

Leave a Reply