"ਸ਼੍ਰੀ ਦੁਰਗਾ ਵੈੱਲਫੇਅਰ ਪੈਦਲ ਯਾਤਰੀ ਦਲ ਦੋਰਾਹਾ ਦੇ ਆਰਗੇਨਾਈਜ਼ਰ ਤੇ ਉੱਘੇ ਟਕਸਾਲੀ ਕਾਂਗਰਸੀ ਆਗੂ ''ਸ਼੍ਰੀ ਸੁਰਿੰਦਰ ਸ਼ਰਮਾ'' ਨਹੀਂ ਰਹੇ.

"ਸ਼੍ਰੀ ਦੁਰਗਾ ਵੈੱਲਫੇਅਰ ਪੈਦਲ ਯਾਤਰੀ ਦਲ ਦੋਰਾਹਾ ਦੇ ਆਰਗੇਨਾਈਜ਼ਰ ਤੇ ਉੱਘੇ ਟਕਸਾਲੀ ਕਾਂਗਰਸੀ ਆਗੂ ''ਸ਼੍ਰੀ ਸੁਰਿੰਦਰ ਸ਼ਰਮਾ'' ਨਹੀਂ ਰਹੇ. ਦੋਰਾਹਾ, ਅਮਰੀਸ਼ ਆਨੰਦ, ਅੱਜ ਦੋਰਾਹਾ ਦੇ ਟਕਸਾਲੀ ਕਾਂਗਰਸੀ ਸ਼ਰਮਾ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ,ਜਦੋ ਓਹਨਾਂ ਦੇ ਸਤਿਕਾਰਯੋਗ"ਸ਼੍ਰੀ ਦੁਰਗਾ ਵੈੱਲਫੇਅਰ ਪੈਦਲ ਯਾਤਰੀ ਦਲ ਦੋਰਾਹਾ ਦੇ ਆਰਗੇਨਾਈਜ਼ਰ,ਸੋਸ਼ਲ ਵਰਕਰ ਤੇ ਉੱਘੇ ਟਕਸਾਲੀ ਕਾਂਗਰਸੀ ਆਗੂ "ਸ਼੍ਰੀ ਸੁਰਿੰਦਰ ਸ਼ਰਮਾ' ਜੀ ਲੰਮੇ ਸਮੇ ਤੋਂ ਬਿਮਾਰ ਹੋਣ ਕਰ ਕੇ ਅੱਜ ਅਕਾਲ ਚਲਾਣਾ ਕਰ ਗਏ ਹਨ, ਓਹਨਾ ਦਾ ਅੰਤਿਮ ਸੰਸਕਾਰ ਅੱਜ 12,ਵਜੇ ਸ਼ਿਵਪੁਰੀ ਸ਼ਮਸ਼ਾਨ ਘਾਟ ਦੋਰਾਹਾ ਵਿਖੇ ਕਰੋਨਾ ਮਹਾਮਾਰੀ ਦੇ ਚਲਦਿਆਂ ਪ੍ਰਸ਼ਾਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਬਿਨਾਂ ਇਕੱਠ ਕੀਤੇ ਆਪਣੇ ਕੁਝ ਕਰੀਬੀ ਸਾਕ ਸਬੰਧੀਆਂ ਰਿਸ਼ਤੇਦਾਰਾਂ ਦੀ ਮੌਜ਼ੂਦਗੀ ਵਿਚ ਓਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ,ਸਮੁਚੇ ਸ਼ਹਿਰ ਵਾਸੀਆਂ,ਰਾਜਨੀਤਕ ਆਗੂਆਂ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਓਹਨਾ ਦੇ ਛੋਟੇ ਭਰਾ ਸ਼੍ਰੀ ਵਰਿੰਦਰ ਸ਼ਰਮਾ ਤੇ ਓਹਨਾ ਦੇ ਬੇਟੇ ਸ਼੍ਰੀ ਪ੍ਰਵੀਨ ਸ਼ਰਮਾ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ.