ਧੂਰੀ,5 ਨਵੰਬਰ (ਮਹੇਸ਼ ਜਿੰਦਲ) ਪੰਜਾਬੀ ਸਾਹਿਤ ਸਭਾ ਧੂਰੀ ਵੱਲੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਕਵੀ ਦਰਬਾਰ ਮੂਲ ਚੰਦ ਸ਼ਰਮਾ ਅਤੇ ਕਰਮ ਸਿੰਘ ਜਖਮੀ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ।ਜਿਸ ਵਿੱਚ ਸਮਾਜ ਸੇਵੀ ਵਿਮਲ ਮੂਨੀ, ਸੁਰਿੰਦਰ ਸੋਨੀਆ ਅਤੇ ਰਜਿੰਦਰ ਸਿੰਘ ਜ਼ੋਸ਼ ਦੀ ਮੋਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੋਕੇ 1 ਦਸੰਬਰ ਨੂੰ ਹੋਣ ਵਾਲੀ ਸਭਾ ਦੀ ਚੋਣ ਬਾਰੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ। ਉਪਰੰਤ ਕਵੀ ਦਰਬਾਰ ਦੀ ਸ਼ੁਰੂਆਤ ਵਿੱਚ ਰਵੀ ਨਿਰਦੋਸ਼, ਅਮਨ ਕੁਮਾਰ, ਵਰਿੰਦਰ ਕੁਮਾਰ, ਗੁਰਮੀਤ ਸਿੰਘ ਸੋਹੀ, ਕਰਮ ਸਿੰਘ ਜਖਮੀ, ਮੂਲ ਚੰਦ ਸ਼ਰਮਾ, ਰਣਜੀਤ ਸਿੰਘ ਜਵੰਧਾ, ਤੇਜਾ ਸਿੰਘ ਵੜੈਚ, ਮਾਨ ਸਿੰਘ ਵੜੈਚ, ਗੁਰਪ੍ਰੀਤ ਸਿੰਘ ਸਹੋਤਾ, ਦਰਦੀ ਚੂੰਘਾ ਵਾਲਾ, ਸੁਰਜੀਤ ਸਿੰਘ ਰਾਜੋਮਾਜਰਾ, ਪੇਂਟਰ ਸੁਖਦੇਵ ਸਿੰਘ ਧੂਰੀ, ਸੁਖਵਿੰਦਰ ਸਿੰਘ ਲੋਟੇ, ਸੁਰਿੰਦਰ ਸ਼ਰਮਾ, ਸੰਜੇ ਲਹਿਰੀ, ਡਾ. ਪ੍ਰਮਜੀਤ ਦਰਦੀ, ਬਲਵਿੰਦਰ ਮਾਹੀ ਜੱਖਲਾਂ, ਕੁਲਦੀਪ ਸਿੰਘ ਪਾਲੀਆ, ਜੀਵਨ ਬੜੀ, ਸੁਖਦੇਵ ਰਾਮ ਲੱਡਾ, ਲਖਵਿੰਦਰ ਸਿੰਘ ਖੁਰਾਣਾ, ਕੁਲਜੀਤ ਧਵਨ ਅਤੇ ਗੁਰਦਿਆਲ ਸਿੰਘ ਨਿਰਮਾਣ ਨੇ ਆਪਣੀਆਂ ਆਪਣੀਆਂ ਰਚਨਾਂਵਾਂ ਪੇਸ਼ ਕਰਕੇ ਰੰਗ ਬੰਨਿਆ।