ਬਰਨਾਲਾ ਪਰਿਵਾਰ ਨੇ ਬੇਟੇ ਦੇ ਜਨਮ ਦਿਨ 'ਤੇ ਲਗਾਇਆ ਰੁਜ਼ਗਾਰ ਮੇਲਾ

ਧੂਰੀ,27 ਜੂਨ (ਮਹੇਸ਼ ਜਿੰਦਲ) ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ, ਬੀਬੀ ਹਰਪ੍ਰੀਤ ਕੌਰ ਬਰਨਾਲਾ ਮੈਂਬਰ ਕੋਰ ਕਮੇਟੀ ਇਸਤਰੀ ਵਿੰਗ ਵਲੋਂ ਪਰਿਵਾਰ ਦੇ ਫਰਜੰਦ ਸਿਮਰਪ੍ਰਤਾਪ ਸਿੰਘ ਬਰਨਾਲਾ ਦਾ ਜਨਮ ਦਿਨ ਰੁਜ਼ਗਾਰ ਮੇਲਾ ਲਗਾ ਕੇ ਤੇ ਸੈਂਕੜੇ ਬੂਟੇ ਲਗਾ ਕੇ ਬਰਨਾਲਾ ਹਾਊਸ ਕੱਕੜਵਾਲ ਵਿਚ ਮਨਾਇਆ ਗਿਆ | ਇਸ ਮੌਕੇ ਬਰਨਾਲਾ ਪਰਿਵਾਰ ਵਲੋਂ ਬੇਟੇ ਸਿਮਰਪ੍ਰਤਾਪ ਬਰਨਾਲਾ ਦੇ ਜਨਮ ਦਿਨ ਸਮੇਂ ਲਗਾਏ ਮੇਲੇ ਵਿਚ ਵਿਨਸਮ ਯਾਰਡ ਲਿਮਿ: ਦੇ ਜਨਰਲ ਮੈਨੇਜਰ ਵਿਨੋਦ ਜੋਸ਼ੀ ਦੀ ਅਗਵਾਈ ਹੇਠ ਪਹੁੰਚੀ ਟੀਮ ਵਲੋਂ ਵੱਖ-ਵੱਖ ਟਰੇਡਾਂ ਲਈ 82 ਨੌਜਵਾਨਾਂ ਦੀ ਭਰਤੀ ਕੀਤੀ ਗਈ | ਇਸ ਮੌਕੇ ਬੀਬੀ ਹਰਪ੍ਰੀਤ ਕੌਰ ਬਰਨਾਲਾ ਨੇ ਨੌਕਰੀ ਲਈ ਚੁਣੇ ਗਏ ਬੱਚਿਆਂ ਨੂੰ ਵਧਾਈ ਦਿੱਤੀ | ਇਸ ਮੌਕੇ ਛਾਂਦਾਰ ਤੇ ਫਲਦਾਰ ਬੂਟੇ ਲਗਾਏ ਗਏ | ਇਸ ਮੌਕੇ ਜਥੇਦਾਰ ਅਜਮੇਰ ਘਨੌਰੀ, ਗੁਰਮੇਲ ਸਿੰਘ ਕਾਂਝਲਾ, ਰਵੀਇੰਦਰ ਈਸੜਾ ਨੇ ਕਿਹਾ ਕਿ ਅੱਜ ਸਮੇਂ ਦੀ ਵੱਡੀ ਲੋੜ ਹੈ ਕਿ ਸਰਕਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਤਾਂ ਜੋ ਬੱਚੇ ਵਿਦੇਸ਼ਾਂ ਵੱਲ ਨਾ ਜਾਣ |