ਨਗਰ ਕੌਂਸਲ ਚੋਣਾਂ ਚ ਦੋਰਾਹਾ 15 ਵਾਰਡਾਂ ਚੋ 11 'ਤੇ ਕਾਂਗਰਸ, 2 ਤੇ ਸ਼੍ਰੋਮਣੀ ਅਕਾਲੀ ਦਲ 'ਤੇ 1 ਆਜ਼ਾਦ ਅਤੇ 1 'ਤੇ ਆਪ ਉਮੀਦਵਾਰ ਜੇਤੂ

ਦੋਰਾਹਾ,ਅਮਰੀਸ਼ ਆਨੰਦ,ਨਗਰ ਕੌਂਸਲ ਦੋਰਾਹਾ ਦੀਆ ਹੋਇਆ ਚੋਣਾਂ ਵਿਚ ਕਾਂਗਰਸੀ ਉਮੀਦਵਾਰਾਂ ਨੇ ਬਾਜੀ ਮਾਰਦੇ ਹੋਏ 15 ਵਿੱਚੋ 11 ਵਾਰਡਾਂ ਤੇ ਜਿੱਤ ਹਾਸਿਲ ਕੀਤੀ ਹੈ,ਜਦਕਿ ਸ਼੍ਰੋਮਣੀ ਅਕਾਲੀ ਦਲ ਨੇ 2 ਤੇ 1 ਸੀਟ ਆਮ ਆਦਮੀ ਪਾਰਟੀ ਤੇ 1ਸੀਟ ਤੇ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਿਲ ਕੀਤੀ,ਜਿਸ ਦੌਰਾਨ ਵਾਰਡ ਨੰਬਰ 1 ਤੋਂ ਕਾਂਗਰਸ ਦੀ ਸ਼ੀਲਾ ਰਾਣੀ ਨੇ,ਵਾਰਡ ਨੰਬਰ 2 ਤੋਂ ਕਾਂਗਰਸ ਦੇ ਨਵਜੀਤ ਸਿੰਘ ਨਾਇਬ ਨੇ,ਵਾਰਡ ਨੰਬਰ 3 ਤੋਂ ਕਾਂਗਰਸ ਦੀ ਕਿਰਨਜੀਤ ਕੌਰ ਮਾਂਗਟ ਨੇ ਵਾਰਡ ਨੰਬਰ 4 ਤੋਂ ਕਾਂਗਰਸ ਦੇ ਸੁਦਰਸ਼ਨ ਕੁਮਾਰ ਪੱਪੂ ਵਾਰਡ ਨੰਬਰ 5 ਤੋਂ ਕਾਂਗਰਸ ਦੀ ਪ੍ਰਦੀਪ ਕੌਰ ਝੱਜ ਨੇ,ਵਾਰਡ ਨੰਬਰ 6 ਤੋਂ ਕਾਂਗਰਸ ਦੇ ਰਾਜਿੰਦਰ ਸਿੰਘ ਗਹੀਰ ਨੇ ਵਾਰਡ ਨੰਬਰ 7 ਤੋਂ ਕਾਂਗਰਸ ਦੀ ਪ੍ਰਿਆ ਸ਼ਰਮਾ ਨੇ ,ਵਾਰਡ ਨੰਬਰ 8 ਤੋਂ ਕਾਂਗਰਸ ਦੇ ਕੁਲਵੰਤ ਸਿੰਘ ,ਵਾਰਡ ਨੰਬਰ 9 ਤੋਂ ਕਾਂਗਰਸ ਦੀ ਬਲਜੀਤ ਕੌਰ ਨੇ ਵਾਰਡ ਨੰਬਰ 10 ਤੋਂ ਆਜ਼ਾਦ ਉਮੀਦਵਾਰ ਕਾਕਾ ਬਾਜਵਾ ਨੇ ਵਾਰਡ ਨੰਬਰ11 ਤੋਂ ਅਕਾਲੀ ਦਲ ਦੇ ਹਰਨੇਕ ਸਿੰਘ ਨੇਕੀ ਨੇ ਵਾਰਡ ਨੰਬਰ 12 ਤੋਂ ਕਾਂਗਰਸ ਦੇ ਰਣਜੀਤ ਸਿੰਘ ਨੇ ਵਾਰਡ ਨੰਬਰ 13 ਤੋਂ ਆਮ ਆਦਮੀ ਪਾਰਟੀ ਦੀ ਦਲਵਿੰਦਰ ਕੌਰ ਖ਼ਰੇ ਨੇ ਵਾਰਡ ਨੰਬਰ 14 ਤੋਂ ਅਕਾਲੀ ਦਲ ਦੇ ਸਰਬਜੀਤ ਸਿੰਘ ਸੇਠੀ ਵਾਰਡ ਨੰਬਰ 15 ਤੋਂ ਰੁੱਚੀ ਬੈਕਟਰ ਜੇਤੂ ਰਹੇ.