-
ਰਚਨਾ,ਕਹਾਣੀ,ਲੇਖ
-
Mon Aug,2021
ਗੁਣਾਂ ਦਾ ਵੇਖ ਖਜ਼ਾਨਾ ,ਕਿਸੇ ਨੂੰ ਬੇਸ਼ੱਕ ਗਲ ਲਾਈਏ,ਪਰ ਦੇਖ ਕੇ ਔਗੁਣ ਕਿਸੇ ਨੂੰ ਛੱਡਣਾ ਚੰਗਾ ਨਹੀਂ ਹੁੰਦਾ....।ਇੱਕ ਵਾਰ ਜੇ ਕੋਈ ਵੈਰੀ ਬਣਦਗਾ ਕਮਾ ਜਾਵੇਮੁੜ ਓਹਦੇ ਕੰਧ੍ਹੀਂ - ਕੌਲੀਂ ਲੱਗਣਾ ਚੰਗਾ ਨਹੀਂ ਹੁੰਦਾ....।ਦੇਵੇ ਕੋਈ ਹੰਕਾਰ ਨਾਲ ਜੇ ਸਾਨੂੰ ਮੰਗੀ ਹੋਈ ਵਸਤੂਵਾਰ ਵਾਰ ਓਹਦੇ ਮੂਹਰੇ ਜਾ ਮੰਗਣਾਚੰਗਾ ਨਹੀਂ ਹੁੰਦਾ.....।ਸੌ ਬੋਲਾਂ ਤੋਂ ਵੱਧ ਕੇ ਇੱਕ ਚੁੱਪ ਚੰਗੀ ਹੁੰਦੀ ਏਜਿੱਥੇ ਸਰਦਾ ਹੋਵੇ ਬਿਨ ਬੋਲੇਓਥੇ ਗੱਲ ਵਿੱਚ ਬੋਲ ਕੇ ਲੰਘਣਾ ਚੰਗਾ ਨਹੀਂ ਹੁੰਦਾ.....।ਜਸਪ੍ਰੀਤ ਕੌਰ ਮਾਂਗਟਬੇਗੋਵਾਲ, ਦੋਰਾਹਾ ।