ਮਾਤਾ ਹਰਕੀ ਦੇਵੀ ਮਹਿਲਾ ਕਾਲਜ ਔਢਾਂ ਵਿਖੇ ਹੋਇਆ ਵਿਦਾਈ ਸਮਾਰੋਹ

ਕਾਲਾਂਵਾਲੀ, 25 ਅਗਸਤ (ਗੁਰਜੰਟ ਸਿੰਘ ਨਥੇਹਾ)- ਮਾਤਾ ਹਰਕੀ ਦੇਵੀ ਮਹਿਲਾ ਕਾਲਜ ਆਫ਼ ਐਜੂਕੇਸ਼ਨ ਔਢਾਂ (ਸਿਰਸਾ) ਵਿਚ ਬੀ.ਐਡ. ਦੀਆਂ ਵਿਦਿਆਰਥਣਾਂ ਵੱਲੋਂ ਵਿਦਾਈ ਸਮਾਰੋਹ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸੰਸਥਾ ਦੇ ਸਕੱਤਰ ਮੰਦਰ ਸਿੰਘ ਸਰਾਂ ਅਤੇ ਕਾਲਜ ਦੀ ਪ੍ਰਿੰਸੀਪਲ ਡਾ. ਸੁਨੀਤਾ ਸਿਆਲ ਨੇ ਸ਼ਮਾਂ ਰੌਸ਼ਨ ਕਰਕੇ ਕੀਤੀ।ਸਭ ਤੋਂ ਪਹਿਲਾਂ ਵਿਦਿਆਰਥਣਾਂ ਵੱਲੋਂ ਸਰਸਵਤੀ ਵੰਦਨਾ ਦਾ ਗਾਣ ਕੀਤਾ ਗਿਆ। ਇਸ ਮੌਕੇ ਸੰਸਥਾ ਸਕੱਤਰ ਮੰਦਰ ਸਿੰਘ ਸਰਾਂ ਨੇ ਵਿਦਿਆਰਥਣਾਂ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ। ਇਸ ਸਮਾਗਮ ਦੇ ਸੋਲੋ ਡਾਂਸ ਵਿਚ ਰਿੰਕੀ ਨੇ ਹਰਿਆਣਵੀ ਗੀਤ ਦੀ ਪੇਸ਼ਕਾਰੀ ਦਿੱਤੀ ਅਤੇ ਮੋਨਿਕਾ ਨੇ ਪੰਜਾਬੀ ਗੀਤ ਪੇਸ਼ ਕੀਤਾ ਤੇ ਗਗਨਦੀਪ ਨੇ ਮੁਲਤਾਨੀ ਗੀਤ 'ਤੇ ਡਾਂਸ ਦੀ ਪੇਸ਼ਕਾਰੀ ਦਿੱਤੀ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ. ਸੁਨੀਤਾ ਸਿਆਲ ਨੇ ਕਿਹਾ ਕਿ ਹੌਸਲਾ ਅਤੇ ਸੰਜਮ ਨਾਲ ਕੀਤਾ ਕੰਮ ਕਦੇ ਵਿਅਰਥ ਨਹੀਂ ਜਾਂਦਾ। ਜੱਜਾਂ ਦੀ ਭੂਮਿਕਾ ਡਾ. ਬਿਮਲਾ ਸਾਹੂ, ਪ੍ਰਵੀਨ ਲਤਾ ਤੇ ਪ੍ਰਿਅੰਕਾ ਮਲਹੋਤਰਾ ਨੇ ਨਿਭਾਈ। ਇਸ ਪ੍ਰੋਗਰਾਮ 'ਚ ਮਿਸ ਸਿੰਪਲੀਸਿਟੀ ਪ੍ਰਿਅੰਕਾ ਗੁਪਤਾ ਨੂੰ ਅਤੇ ਮਿਸ ਬੀ.ਐਡ ਮਮਤਾ ਅਤੇ ਮਿਸ ਫੇਅਰਵੈਲ ਗਗਨਦੀਪ ਨੂੰ ਚੁਣਿਆ ਗਿਆ। ਇਸ ਮੌਕੇ ਡਾ. ਅਭਿਲਾਸ਼ਾ ਸ਼ਰਮਾ, ਡਾ. ਸੁਭਾਸ਼ ਸਮੇਤ ਕਾਲਜ ਵਿਦਿਆਰਥਣਾ ਅਤੇ ਸਾਰਾ ਸਟਾਫ਼ ਮੌਜੂਦ ਸੀ।