ਆਦਰਸ਼ ਸਕੂਲ ਭਾਗੂ ਵਿਖੇ ਖੇਡ ਮੁਕਾਬਲੇ ਹੋਏ,ਫੁੱਟਬਾਲ ਦੇ ਮੈਚ ‘ਚ ਬਾਰ੍ਹਵੀਂ ਜਮਾਤ ਦੀ ਟੀਮ ਜੇਤੂ ਰਹੀ

ਲੰਬੀ,27 ਫਰਵਰੀ(ਬੁੱਟਰ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਵਿਖੇ ਪ੍ਰਿੰਸੀਪਲ ਜਗਜੀਤ ਕੌਰ ਜੀ ਦੀ ਦਿਸ਼ਾ-ਨਿਰਦੇਸ਼ਨਾਂ ਅਤੇ ਸਮੁੱਚੇ ਸਟਾਫ਼ ਦੀ ਯੋਗ ਅਗਵਾਈ ਵਿੱਚ ਕੇ. ਜੀ. ਤੋਂ ਬਾਰ੍ਹਵੀਂ ਜਮਾਤ ਤੱਕ ਦੇ ਬੱਚਿਆਂ ਦਰਮਿਆਨ ਰੌਚਿਕ ਖੇਡ ਮੁਕਾਬਲੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ਦੌਰਾਨ ਕੇ.ਜੀ. ਜਮਾਤ ਦੇ ਨੰਨ੍ਹੇ-ਮੁੰਨੇ ਬੱਚਿਆਂ ਦੀ 50 ਮੀਟਰ ਦੌੜ,ਪਹਿਲੀ ਜਮਾਤ ਦੀ ਗੁਬਾਰਾ-ਫੁੱਲ ਦੌੜ,ਦੂਜੀ ਲਈ ਚਮਚਾ ਦੌੜ,ਤੀਜੀ ਜਮਾਤ ਦੀ ਡੱਡੂ-ਛੜੱਪਾ ਦੌੜ,ਜਮਾਤ ਚੌਥੀ ਦੀ ਬੈਗ ਦੀ ਤਿਆਰੀ,ਪੰਜਵੀਂ ਲਈ ਗੇਂਦ ਸੰਤੁਲਿਨ ਦੌੜ,ਛੇਵੀਂ ਜਮਾਤ ਦੀ ਟਾਵਰ ਬਣਾਉਣ ਦੀ ਦੌੜ,ਸੱਤਵੀਂ ਦੇ ਬੱਚਿਆਂ ਦੀ ਜਿਗ-ਜੈਗ ਦੌੜ,ਅੱਠਵੀਂ ਦੀ ਆਲੂ ਦੌੜ,ਨੌਵੀਂ ਦੀ ਬੈਕ ਦੌੜ,ਦਸਵੀਂ ਦੇ ਬੱਚਿਆਂ ਲਈ ਤਿੰਨ-ਟੰਗੀ ਦੌੜ,ਗਿਆਰ੍ਹਵੀਂ ਲਈ ਲੰਗੜਾ ਸ਼ੇਰ ਦੌੜ,ਬਾਰ੍ਹਵੀਂ ਜਮਾਤ ਦੇ ਖਿਡਾਰੀਆਂ ਦੀ ਅੜਿੱਕਾ ਦੌੜ ਅਤੇ ਸੀਨੀਅਰ ਸੈਕੰਡਰੀ ਵਿੰਗ ਦੇ ਖਿਡਾਰੀਆਂ ਦਰਮਿਆਨ ਫੁੱਟਬਾਲ ਦੇ ਫਸਵੇਂ ਮੁਕਾਬਲੇ ਹੋਏ।ਫੁੱਟਬਾਲ ਦੇ ਫਾਈਨਲ ਮੈਚ ਦੌਰਾਨ ਬਾਰ੍ਹਵੀਂ ਜਮਾਤ ਦੀ ਟੀਮ ਨੇ ਗਿਆਰ੍ਹਵੀਂ ਜਮਾਤ ਦੇ ਖਿਡਾਰੀਆਂ ਨੂੰ 7-0 ਦੇ ਵੱਡੇ ਫ਼ਰਕ ਨਾਲ਼ ਹਰਾਇਆ।ਪ੍ਰਿੰਸੀਪਲ ਜਗਜੀਤ ਕੌਰ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦੇ ਕਿਹਾ ਕਿ ਖੇਡਾਂ ਜਿੱਥੇ ਸਰੀਰਕ ਤੇ ਮਾਨਸਿਕ ਵਿਕਾਸ ‘ਚ ਮੱਦਦ ਅਤੇ ਪੜ੍ਹਾਈ ਦਾ ਬੋਝ ਹਲਕਾ ਕਰਦੀਆਂ ਹਨ ,ਉੱਥੇ ਖਿਡਾਰੀਆਂ ਦਰਮਿਆਨ ਭਾਈਚਾਰਕ ਸਾਂਝ,ਅਗਵਾਈ ਦੀ ਜਾਚ ਅਤੇ ਜਿੱਤ ਦੀ ਭਾਵਨਾ ਵੀ ਵਿਕਸਤ ਹੁੰਦੀ ਹੈ।ਮੰਚ ਦਾ ਸੰਚਾਲਨ ਤਰਸੇਮ ਸਿੰਘ ਬੁੱਟਰ,ਮੈਡਮ ਰਿੰਕੂ ਗੁਪਤਾ ਅਤੇ ਵਿਿਦਆਰਥੀ ਜੈਨ ਕੁਮਾਰ ਨੇ ਸਾਂਝੇ ਤੌਰ ‘ਤੇ ਕੀਤਾ।ਮੁਕਾਬਲਿਆਂ ਦੇ ਸੁਚੱਜੇ ਸੰਚਾਲਨ ਤੇ ਪ੍ਰਬੰਧਨ ‘ਚ ਮੈਡਮ ਸੰਜੀਤ ਅੱਤਰੀ ਦਾ ਵਿਸ਼ੇਸ਼ ਯੋਗਦਾਨ ਰਿਹਾ।ਇਸ ਮੌਕੇ ਮੈਡਮ ਸੋਨੀ ਗਰਗ,ਮੈਡਮ ਸੁਨੇਹ ਲਤਾ, ਮੈਡਮ ਦਿੱਵਿਆ ਗੋਇਲ,ਮੈਡਮ ਮਮਤਾ ਦੁਆ,ਮੈਡਮ ਰਾਜਬੀਰ ਕੌਰ,ਮੈਡਮ ਇੰਦਰਜੀਤ ਕੌਰ,ਮੈਡਮ ਜਸਵਿੰਦਰ ਕੌਰ ਲੰਬੀ,ਮੈਡਮ ਕਾਂਤਾ,ਮੈਡਮ ਸੁਖਜੀਤ ਕੌਰ,ਕੁਲਦੀਪ ਸਿੰਘ ਗੁਰੂ,ਪਰਮਜੀਤ ਸਿੰਘ ਵਿਰਕ,ਮੈਡਮ ਰਮਨਦੀਪ ਕੌਰ ਮਾਨ,ਮੈਡਮ ਸੰਤੋਸ਼ ਕੁਮਾਰੀ,ਮੈਡਮ ਵੀਰਪਾਲ ਕੌਰ,ਮੈਡਮ ਰਮਨਦੀਪ ਕੌਰ ਬਾਦਲ,ਮੈਡਮ ਸ਼ਰਨਪ੍ਰੀਤ ਕੌਰ,ਮੈਡਮ ਜਸਵਿੰਦਰ ਕੌਰ ਭਾਗੂ,ਮੈਡਮ ਸੰਦੀਪ ਕੌਰ ਦਾ ਕੀਮਤੀ ਯੋਗਦਾਨ ਰਿਹਾ।