ਲੁਧਿਆਣਾ,-ਆਮ ਆਦਮੀ ਪਾਰਟੀ ਇਸਤਰੀ ਵਿੰਗ ਹਲਕਾ ਲੁਧਿਆਣਾ ਪੂਰਬੀ ਦੀ ਪਿ੍ੰਸੀਪਲ ਇੰਦਰਜੀਤ ਕੌਰ ਪ੍ਰਧਾਨ ਬਣੇ ਹਨ | ਜਿਨ੍ਹਾਂ ਨੂੰ ਪ੍ਰਧਾਨ ਬਣਨ 'ਤੇ ਹਲਕਾ ਲੁਧਿਆਣਾ ਪੂਰਬੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦਲਜੀਤ ਸਿੰਘ ਭੋਲਾ ਗਰੇਵਾਲ ਵਲੋਂ ਸਨਮਾਨਿਤ ਕੀਤਾ ਗਿਆ | ਸ. ਭੋਲਾ ਗਰੇਵਾਲ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਔਰਤਾਂ ਦਾ ਇਨਸਾਨ ਦੀ ਤਰੱਕੀ ਤੇ ਦੇਸ਼ ਦੀ ਤਰੱਕੀ ਵਿਚ ਬਹੁਤ ਵੱਡਾ ਯੋਗਦਾਨ ਹੈ | ਉਨ੍ਹਾਂ ਕਿਹਾ ਕਿ ਔਰਤਾਂ ਨੇ ਅੱਜ ਹਰ ਕੰਮ ਵਿਚ ਬੁਲੰਦੀਆਂ ਛੂਈਆਂ ਨੇ ਅੱਜ ਔਰਤਾਂ ਆਮ ਆਦਮੀ ਪਾਰਟੀ ਨਾਲ ਵੱਧ ਚੜ੍ਹ ਕੇ ਸ਼ਾਮਿਲ ਹੋ ਰਹੀਆਂ ਹਨ | ਇਸ ਸਮੇਂ ਨਿਤੂ ਵੋਹਰਾ ਜ਼ਿਲ੍ਹਾ ਪ੍ਰਧਾਨ ਆਪ ਇਸਤਰੀ ਵਿੰਗ, ਉਪਸਾਨਾ ਸ਼ਰਮਾ, ਬਲਜਿੰਦਰ ਕੌਰ, ਮੁਕੇਸ਼ ਦੇਵੀ, ਸੁਮਨ ਧਾਮੀ, ਪਲਕ, ਜਸਬੀਰ ਕੌਰ, ਕੁਲਵਿੰਦਰ ਕੌਰ, ਰੀਤੂ, ਕਮਲ ਮਿਗਲਾਨੀ, ਸ਼ੇਖਰ ਗਰੋਵਰ, ਧਰਮਿੰਦਰ ਸਿੰਘ ਫੋਜੀ, ਰਣਜੀਤ ਸਿੰਘ ਸੈਣੀ, ਬਖਸ਼ੀਸ਼ ਸਿੰਘ, ਚਰਨਜੀਤ ਸਿੰਘ ਚੰਨੀ, ਅਸ਼ਵਨੀ ਸ਼ਰਮਾ, ਜਤਿੰਦਰ ਸਿੰਘ ਸੋਢੀ, ਬੋਬੀ ਵਰਮਾ, ਸੋਮਨਾਥ, ਰਾਜਪਾਲ ਆਦਿ ਹਾਜ਼ਰ ਸਨ |