ਪੀ . ਐਮ. ਸ੍ਰੀ. ਸ. ਹ. ਸ. ਕੈਲੇਵਾਂਦਰ (ਨਸੀਬਪੁਰਾ) ਵਿਖੇ ਨਸ਼ਾ ਵਿਰੋਧੀ ਰੈਲੀ ਕੱਢੀ
- ਪੰਜਾਬ
- 02 Jun,2025
ਰਾਮਾ ਮੰਡੀ, 02ਜੂਨ (ਬੁੱਟਰ)ਪੀ. ਐਮ ਸ੍ਰੀ ਸਰਕਾਰੀ ਹਾਈ ਸਕੂਲ ਕੈਲੇਵਾਂਦਰ(ਨਸੀਬਪੁਰਾ) ਬਠਿੰਡਾ ਦੇ ਵਿਹੜੇ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਨਸ਼ੇ ਦੇ ਵਧਦੇ ਰੁਝਾਨ ਪ੍ਰਤੀ ਗਤੀਵਿਧੀ ਕੀਤੀ। ਮੁੱਖ ਅਧਿਆਪਕ ਸ੍ਰੀਮਤੀ ਨਿਧੀ ਸਿੰਗਲਾ ਦੀ ਅਗਵਾਈ ਵਿੱਚ ਚਰਨਜੀਤ ਰਾਮ ਪੰਜਾਬੀ ਮਾਸਟਰ ਅਤੇ ਕੁਲਜੀਤ ਕੌਰ ਅੰਗਰੇਜੀ ਅਧਿਆਪਕਾ ਨੇ ਮੁੱਖ ਭੂਮਿਕਾ ਨਿਭਾਈ। ਸਾਰੇ ਵਿਦਿਆਰਥੀਆਂ ਨੇ ਨਸ਼ੇ ਨਾ ਕਰਨ ਦਾ ਅਹਿਦ ਲਿਆ। ਕਿਸੇ ਵੀ ਤਰ੍ਹਾਂ ਦੇ ਨਸ਼ੇ ਵਿਰੋਧੀ ਚਾਰਟ ਮੇਕਿੰਗ ਦੀ ਗਤੀਵਿਧੀ ਕੀਤੀ ਗਈ। ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪਿੰਡ ਵਿੱਚ ਨਸ਼ਾ ਵਿਰੋਧੀ ਰੈਲੀ ਕੱਢੀ।ਪਿੰਡ ਵਾਸੀਆਂ ਨੇ ਸਕੂਲ ਦੇ ਇਸ ਉਪਰਾਲੇ ਦੀ ਤਾਰੀਫ਼ ਕੀਤੀ |
Posted By:
TARSEM SINGH BUTTER
Leave a Reply