ਕੌਂਸਲਰ ਸੁਸ਼ਮਾ ਰਾਣੀ ਨੇ ਕੋਵਿਡ ਵੈਕਸੀਨ ਲਗਵਾਉਣ ਵਾਲੇ ਕੈੰਪ ਵਿਚ ਨਿਭਾਈ ਵਾਲੀਆਂਟਰ ਦੀ ਭੂਮਿਕਾ

ਰਾਜਪੁਰਾ,26 ਮਈ(ਰਾਜੇਸ਼ ਡਾਹਰਾ)ਅੱਜ ਰਾਜਪੁਰਾ ਦੇ ਸਰਕਾਰੀ ਐਨ ਟੀ ਸੀ ਸਕੂਲ ਕਸਤੂਰਬਾ ਰੋਡ ਵਿਖੇ ਸੇਹਤ ਵਿਭਾਗ ਵੱਲੋਂ 18 ਤੋਂ 44 ਸਾਲ ਦੇ ਲਈ ਕੋਵਿਡ ਵੈਕਸੀਨ ਟੀਕਾ ਕਰਨ ਦਾ ਕੈੰਪ ਲਗਾਇਆ ਗਿਆ ਜਿੱਥੇ 300 ਦੇ ਕਰੀਬ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ।ਇਸ ਟੀਕਾ ਕਰਨ ਦੇ ਕੈੰਪ ਵਿਚ ਵਾਰਡ ਨੰਬਰ 7 ਦੀ ਕੌਂਸਲਰ ਸੁਸ਼ਮਾ ਰਾਣੀ ਉਹਨਾਂ ਦੇ ਪਤੀ ਪਵਨ ਕੁਮਾਰ ਪਿੰਕਾ, ਵਾਲਮੀਕਿ ਸਭਾ ਪ੍ਰਧਾਨ ਅਸ਼ੋਕ ਕੁਮਾਰ ਬਿੱਟੂ ਅਤੇ ਐਨ ਟੀ ਸੀ ਸਕੂਲ ਦੇ ਮਾਸਟਰ ਸੰਜੀਵ ਚਾਵਲਾ ਵਲੋਂ ਸਵੇਰੇ ਤੋਂ ਹੀ ਸਕੂਲ ਪਹੁੰਚ ਕੇ ਟੀਕਾਕਰਨ ਦੇ ਕੈੰਪ ਵਿਚ ਵਾਲੀਆਂਟਰ ਦੀ ਭੂਮਿਕਾ ਨਿਭਾਈ। ਇਸ ਮੌਕੇ ਤੇ ਕੌਂਸਲਰ ਸੁਸ਼ਮਾ ਰਾਣੀ ਨੇ ਦੱਸਿਆ ਕਿ ਅੱਜ ਸਰਕਾਰੀ ਸਕੂਲ ਵਿਚ 18 ਤੋਂ 44 ਸਾਲ ਦੇ ਲੋਕਾਂ ਨੂੰ 300 ਵੈਕਸੀਨ ਦੇ ਇੰਜੈਕਸ਼ਨ ਲਗਾਏ ਗਏ ।ਉਹਨਾਂ ਕਿਹਾ ਕਿ ਤੜਕੇ ਸਵੇਰ ਤੋਂ ਹੀ ਸਕੂਲ ਵਿਚ ਜਿਹਨਾਂ ਦੀ ਉਮਰ 18 ਸਾਲ ਤੋਂ 44 ਸਾਲ ਦੀ ਹੈ ਉਹਨਾਂ ਦਾ ਆਧਾਰ ਕਾਰਡ ਦੇਖ ਕੇ ਸਾਡੀ ਟੀਮ ਵਲੋਂ 300 ਟੋਕਨ ਵੰਡੇ ਗਏ ਅਤੇ ਬਹੁਤ ਹੀ ਅਰਾਮ ਨਾਲ ਸੋਸ਼ਲ ਡਿਸਟੇਨਸ ਦੀ ਪਾਲਣਾ ਕਰਦੇ ਹੋਏ ਟੀਕਾ ਕਰਨ ਸ਼ੁਰੂ ਕੀਤਾ ਗਿਆ ਤੇ ਲੋਕਾਂ ਨੇ ਵੀ ਦੂਰੀ ਬਣਾ ਕੇ ਵੈਕਸੀਨ ਦਾ ਟੀਕਾ ਲਗਵਾਇਆ।