ਰਾਜਪੁਰਾ,5 ਮਈ (ਰਾਜੇਸ਼ ਡਾਹਰਾ)ਪੰਜਾਬ ਸਰਕਾਰ ਵੱਲੋਂ ਕੋਵਿਡ ਦੌਰਾਨ ਜਾਰੀ ਕੀਤੀ ਗਈ ਗਾਇਡਲਾਇਨ ਅਨੁਸਾਰ ਕਰਫਿਊ ਦੌਰਾਨ ਕਰਿਆਨਾ,ਦੁੱਧ ,ਸਬਜ਼ੀ ਅਤੇ ਜਰੂਰੀ ਚੀਜਾਂ ਦੀਆਂ ਦੁਕਾਨਾਂ ਨੂੰ ਹੀ ਖੋਲਣ ਦੀ ਆਗਿਆ ਦਿਤੀ ਗਈ ਹੈ ਪਰ ਕਈ ਦੁਕਾਨਦਾਰ ਬਿਨਾਂ ਵਜ੍ਹਾ ਤੋਂ ਦੁਕਾਨਾਂ ਦੇ ਬਾਹਰ ਬੈਠੇ ਰਹਿੰਦੇ ਹਨ ਅਤੇ ਕਈ ਬਿਨਾ ਵਜਹ ਤੋਂ ਬਾਜ਼ਾਰਾਂ ਵਿਚ ਘੁੰਮਦੇ ਰਹਿੰਦੇ ਹਨ।ਜਿਸ ਤੇ ਰਾਜਪੁਰਾ ਪੁਲਿਸ ਵਲੋਂ ਸਖ਼ਤੀ ਕਰਦਿਆਂ ਕਕਰਫਿਊ ਦੌਰਾਨ ਬਿਨਾਂ ਕਿਸੇ ਕੰਮ ਤੇ ਬਾਹਰ ਨਿਕਲਣ, ਬਿਨਾਂ ਮਾਸਕ ਦੇ ਘੁੰਮਣ ਅਤੇ ਬੰਦ ਦੁਕਾਨਾਂ ਦੇ ਬਾਹਰਬੈਠੇ ਲੋਕਾਂ ਦੇ ਅਤੇ ਗੈਰ ਜਰੂਰੀ ਵਸਤਾਂ ਵਾਲੇ ਦੁਕਾਨਾਂ ਖੋਲਣ ਵਾਲਿਆਂ ਦੇ ਚਲਾਨ ਕੱਟੇ ਗਏ।ਇਸ ਬਾਰੇ ਮੌਕੇ ਤੇ ਥਾਣਾ ਸਿਟੀ ਦੇ ਪੁਲਿਸ ਅਫਸਰ ਆਕਾਸ਼ ਸ਼ਰਮਾ ਨੇ ਦੱਸਿਆ ਕਿ ਡਿਉਟੀ ਮੈਜਿਸਟਰੇਟ ਅਫਸਰ ਪਵਨ ਕੁਮਾਰ ਅਤੇ ਰਾਜੀਵ ਕੁਮਾਰ ਨਾਲ ਮਿਲ ਕੇ ਅੱਜ 9 ਲੋਕਾਂ ਦੇ 1000-1000 ₹ ਦੇ ਚਲਾਨ ਕੱਟੇ ਗਏ ।