ਮੱਧ ਪ੍ਰਦੇਸ਼ ਦੇ 103 ਸਿਕਲੀਗਰ ਨੇ ਅੰਮ੍ਰਿਤ ਛੱਕ ਕੇ ਸਿੱਖੀ ਧਰਮ ਅਪਣਾਇਆ

ਮੱਧ ਪ੍ਰਦੇਸ਼ ਦੇ 103 ਸਿਕਲੀਗਰ ਨੇ ਅੰਮ੍ਰਿਤ ਛੱਕ ਕੇ ਸਿੱਖੀ ਧਰਮ ਅਪਣਾਇਆ

ਮੱਧ ਪ੍ਰਦੇਸ਼ ਦੇ 103 ਸਿਕਲੀਗਰ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਖੰਡੇ ਬਾਟੇ ਦੀ ਪਾਹੁਲ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨ ਦਾ ਸੁਭਾਗ ਪ੍ਰਾਪਤ ਕੀਤਾ। ਇਹ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਦੇਖ-ਰੇਖ ਹੇਠ ਕਰਵਾਇਆ ਗਿਆ।


ਇਨ੍ਹਾਂ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਰਹਿਤਵਾਨ ਜੀਵਨ ਜੀਊਣ ਦੀ ਪ੍ਰੇਰਣਾ ਦੇਣ ਲਈ ਭੇਟਾ ਰਹਿਤ ਕਕਾਰਾਂ ਦੀ ਭੇਟ ਵੀ ਦਿੱਤੀ ਗਈ। ਸ਼੍ਰੋਮਣੀ ਕਮੇਟੀ ਲੰਬੇ ਸਮੇਂ ਤੋਂ ਸਿਕਲੀਗਰ, ਬੰਜਾਰਾ, ਲਬਾਣਾ ਅਤੇ ਹੋਰ ਪਿੱਛੜੇ ਸਮਾਜਾਂ ਵਿਚ ਸਿੱਖੀ ਪ੍ਰਚਾਰ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ, ਜਿਸ ਦੇ ਤਹਿਤ ਇਹ ਮਹੱਤਵਪੂਰਨ ਅੰਮ੍ਰਿਤ ਸੰਚਾਰ ਕਰਵਾਇਆ ਗਿਆ।

ਧਰਮ ਪ੍ਰਚਾਰ ਕਮੇਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਉਪਰਾਲੇ ਸਿੱਖੀ ਦੇ ਪ੍ਰਚਾਰ-ਪਸਾਰ ਵਿੱਚ ਮਹੱਤਵਪੂਰਨ ਯੋਗਦਾਨ ਪਾਉਣਗੇ। ਨਵੇਂ ਅੰਮ੍ਰਿਤਧਾਰੀ ਹੋਏ ਸਿਖਾਂ ਨੇ ਗੁਰੂ ਮਰਯਾਦਾ ਅਨੁਸਾਰ ਜੀਵਨ ਬਿਤਾਉਣ ਅਤੇ ਸਿੱਖੀ ਦੀ ਰੋਸ਼ਨੀ ਨੂੰ ਹੋਰ ਵਧਾਉਣ ਦੀ ਵਚਨਬੱਧਤਾ ਵੀ ਪ੍ਰਗਟਾਈ।


Posted By: Gurjeet Singh