ਸੀਨੀਅਰ ਪੱਤਰਕਾਰ ਰਣਜੀਤ ਭਸੀਨ ਸੋਮ੍ਣੀ ਅਕਾਲੀ ਦਲ ਚ’ ਸ਼ਾਮਲ

ਧੂਰੀ,22 ਜਨਵਰੀ (ਮਹੇਸ਼ ਜਿੰਦਲ) ਧੂਰੀ ਵਿਖੇ ਸ੍ਰੋਮਣੀ ਅਕਾਲੀ ਦਲ ਦੀ ਕਾਂਨਫਰਸ ਵਿੱਚ ਸੀਨੀਆਰ ਪੱਤਰਕਾਰ ਰਣਜੀਤ ਸਿਂਘ ਭਸੀਨ ਜਨਰਲ ਸਕੱਤਰ ਪੰਜਾਬ ਜਰਨਲਿਸਟ ਯੂਨੀਅਨ ਹਰੀ ਸਿੰਘ ਜੀ ਹਲਕਾ ਇੰਚਾਰਜ ਸ੍ਰੋਮਣੀ ਅਕਾਲੀ ਦਲ ਧੂਰੀ ਦੀ ਪ੍ਰੇਰਨਾ ਸਦਕਾ,ਅਕਾਲੀ ਦਲ ਵਿੱਚ ਸ਼ਾਮਲ ਕਰਨ ਮੌਕੇ ਸਨਮਾਨਿਤ ਕੀਤਾ। ਭਾਈ ਗੋਬਿੰਦ ਸਿੰਘ ਲੋਂਗੋਵਾਲ ਹਲਕਾ ਇੰਨਚਾਰਜ ਹਰੀ ਸਿੰਘ ਤੇ ਸਮੁੱਚੀ ਲੀਡਰ ਸ਼ਿਪ ਨੇ ਭਸੀਨ ਨੂੰ ਦਿਤੀ ਮੁਬਾਰਕਵਾਦ ਵਰਨਣ ਯੋਗ ਹੈ ਕਿ ਭਸੀਨ 2015 ਦੀ ਐਮ ਐਲ ਏ ਦੀ ਜਿਮਨੀ ਚੋਣ ਲੜ ਚੁੱਕੇ ਹਨ। ਇਸ ਸਮੇਂ ਪੱਤਰਕਾਰੀ ਕਰਦਿਆਂ ਪੰਜਾਬ ਜਰਨਾਲਿਸਟ ਯੂਨੀਅਨ ਦੇ ਜਨਰਲ ਸਕੱਤਰ ਵਜੋਂ ਸੇਵਾ ਨਿਭਾਅ ਰਹੇ ਹਨ। ਰਣਜੀਤ ਭਸੀਨ ਨੇ ਸ੍ਰੋਮਣੀ ਅਕਾਲੀ ਦਲ ੜਲੋਂ ਦਿਤੇ ਮਾਣ ਤੇ ਪਾਰਟੀ ਸੁਪਰੀਮੌ ਪ੍ਰਕਾਸ਼ ਸਿੰਘ ਬਾਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਹਰ ਆਦੇਸ਼ ਦੀ ਪਾਲਣਾ ਕਰਦਿਆਂ ਸੇਵਾ ਲਈ ਤੱਤਪਰ ਰਹਿਣਗੇ।