ਭਾਰਤ ਨੇ ਵੈਸਟਇੰਡੀਜ਼ ਨੂੰ 107 ਦੌੜਾਂ ਨਾਲ ਹਰਾ ਕੇ ਸੀਰੀਜ਼ 'ਚ 1-1 ਨਾਲ ਕੀਤੀ ਬਰਾਬਰੀ

ਬੁਧਵਾਰ ਨੂੰ ਵਿਸ਼ਾਖਾਪਟਨਮ ਵਿਖੇ ਹੋਏ ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਤਿਨ ਮੈਚਾ ਦੀ ਸੀਰੀਜ਼ ਵਿਚੋ ਦੂਸਰੇ ਮੈਚ ਵਿਚ ਭਾਰਤ ਨੇ ਵੈਸਟਇੰਡੀਜ਼ ਨੂੰ 107 ਦੌੜਾਂ ਨਾਲ ਮਾਤ ਦੇ ਕੇ ਸੀਰੀਜ਼ 'ਚ 1-1 ਨਾਲ ਬਰਾਬਰੀ ਕਰ ਲਿੱਤੀ ਹੈ l ਪਹਿਲਾਂ ਬੱਲੇਬਾਜੀ ਕਰਦੇ ਹੋਏ ਭਾਰਤੀ ਟੀਮ ਨੇ 50 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ ਤੇ 387 ਦੌੜਾਂ ਬਨਾਈਆਂ l ਇਸ ਦੌਰਾਨ ਰੋਹਿਤ ਸ਼ਰਮਾ ਨੇ 138 ਗੇਂਦਾ ਵਿਚ 159 ਦੌੜਾਂ ਅਤੇ ਕੇ.ਐਲ. ਰਾਹੁਲ ਨੇ 104 ਗੇਂਦਾਂ ਵਿਚ 102 ਦੌੜਾਂ ਬਨਾਈਆਂ l ਵੈਸਟਇੰਡੀਜ਼ ਦੀ ਟੀਮ 43.3 ਓਵਰਾਂ ਵਿਚ ਹੀ 280 ਦੌੜਾਂ ਬਣਾ ਕੇ ਆਪਣੀਆਂ ਸਾਰੀਆਂ ਵਿਕਟਾਂ ਗੁਆ ਬੈਠੀ l ਪਲੇਅਰ ਆਫ਼ ਦਾ ਮੈਚ ਦਾ ਖਿਤਾਬ ਰੋਹਿਤ ਸ਼ਰਮਾ ਦੇ ਨਾਮ ਰਿਹਾ l ਹੁਣ ਦੇਖਣਾ ਇਹ ਹੋਵੇਗਾ ਕਿ 22 ਦਸੰਬਰ ਐਤਵਾਰ ਨੂੰ ਹੋਣ ਵਾਲੇ ਇਸ ਸੀਰੀਜ਼ ਦੇ ਤੀਸਰੇ ਅਤੇ ਆਖਰੀ ਮੈਚ ਵਿਚ ਕਿਹੜੀ ਟੀਮ ਬਾਜੀ ਮਾਰ ਕੇ ਇਹ ਸੀਰੀਜ਼ ਆਪਣੇ ਨਾਮ ਕਰਦੀ ਹੈ l ਅੱਜ ਦੀ ਇਸ ਜਿੱਤ ਨੂੰ ਲੈ ਕੇ ਭਾਰਤੀ ਕ੍ਰਿਕਟ ਪ੍ਰੇਮੀਆਂ ਵਿਚ ਖੁਸ਼ੀ ਦੀ ਲਹਿਰ ਹੈ l