ਅਣਖਾਂ ਦੇ ਵਾਰਿਸ..

ਅਣਖਾਂ ਦੇ ਵਾਰਿਸ ਇਹ ਕਿਰਤਾਂ ਦੇ ਰਾਖੇ ਨੇ,ਸੀਨੇ ਤੇ ਜਰਦੇ ਆਏ ਕਿੰਨੇ ਹੀ ਸਾਕੇ ਨੇ!ਜਾਲਮ ਸਰਕਾਰੇ ਤੇਰੇ ਝੂਠੇ ਨੇ ਲਾਰੇ ਨੀ,ਸਾਥੋਂ ਹੁਣ ਜ਼ਰ ਨਹੀਂ ਹੋਣੇ ਤੇਰੇ ਜੋ ਕਾਰੇ ਨੀ,ਵੇਖੀਂ ਹੁਣ ਤਖਤ ਤੇਰੇ ਆ ਕਰ ਦੇਣਾ ਪਾਸੇ ਨੀਅਣਖਾਂ ਦੇ ਵਾਰਿਸ….ਵੇਖੀਂ ਬੈਗਰਤ ਦਿੱਲੀਏ ਪਾਈਂ ਨਾ ਭਰਮ ਕੋਈ,ਲੁੱਟ ਕੇ ਖਾਹ ਗਈ ਅਸਾਨੂੰ ਤੈਨੂੰ ਨਾ ਸ਼ਰਮ ਕੋਈ,ਮੌਤਾਂ ਦੇ ਰੱਸੇ ਚੁੰਮ ਕੇ ਖੁਸਦੇ ਨਾ ਹਾਸੇ ਨੀਅਣਖਾਂ ਦੇ ਵਾਰਿਸ…..ਤੇਰੇ ਬਦਕਾਰੇ ਸਾਰੇ ਖੁੱਲਾਂਗੇ ਪਾਜ ਅਸੀਂਤੇਰੇ ਨੀ ਤਖਤਾਂ ਉੱਤੇ ਕਰਨਾ ਏ ਰਾਜ ਅਸੀਂਵੇਖੀਂ ਹੁਣ ਕਦੇ ਵੀ ਤੇਰੇ ਆਓਂਦੇ ਵਿੱਚ ਝਾਸੇ ਨੀਅਣਖਾਂ ਦੇ ਵਾਰਿਸ …ਤੇਰੇ ਨੀ ਜੁਲਮਾਂ ਅੱਗੇ ਝੁਕਣਾ ਨੀ ਮਰਦਾਂ ਨੇ ਦਿੱਤਾ ਹੈ ਸਾਨੂੰ ਹਲੂਣਾ ਸਾਡੀਆਂ ਫਰਜਾਂ ਨੇਤੇਰੇ ਨੀ ਹੱਥਾਂ ਦੇ ਵਿੱਚ ਦੇ ਦੇਣੇ ਕਾਸੇ ਨੀਅਣਖਾਂ ਦੇ ਵਾਰਿਸ.......