ਕੋਰੋਨਾ ਯੋਧਿਆਂ ਦਾ ਸਿਹਤ ਵਿਭਾਗ ਵੱਲੋਂ ਕੀਤਾ ਗਿਆ ਸਨਮਾਨ।

ਤਲਵੰਡੀ ਸਾਬੋ, 25 ਜੂਨ (ਗੁਰਜੰਟ ਸਿੰਘ ਨਥੇਹਾ)- ਸੀਨੀਅਰ ਮੈਡੀਕਲ ਅਫਸਰ ਡਾ. ਗੁਰਜੀਤ ਸਿੰਘ ਦੀ ਅਗਵਾਈ ਹੇਠ ਸਬ ਡਿਵੀਜਨਲ ਹਸਪਤਾਲ ਤਲਵੰਡੀ ਸਾਬੋ ਵਿਖੇ ਮਿਸ਼ਨ ਫਤਹਿ ਦੇ ਤਹਿਤ ਕੋਰੋਨਾ ਵਿਰੁਧ ਲੜ ਰਹੇ ਸਿਹਤ ਕਰਮਚਾਰੀਆਂ ਦੇ ਮਿਸ਼ਨ ਫਤਿਹ ਦੇ ਬੈਜ ਲਗਾ ਕੇ ਹੌਂਸਲਾ ਅਫਜਾਈ ਕੀਤੀ ਗਈ। ਇਸ ਮੌਕੇ ਹਾਜਰ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਕਰੋਨਾ ਵਿਰੁੱਧ ਜੰਗ ਲੜਨ ਲਈ ਦ੍ਰਿੜ ਇਰਾਦੇ ਨਾਲ ਇਸ ਬਿਮਾਰੀ ਨੂੰ ਖਤਮ ਕਰਨ ਦਾ ਸਕੰਲਪ ਲਿਆ। ਇਸ ਸੀਨੀਅਰ ਮੈਡੀਕਲ ਅਫਸਰ ਡਾ. ਗੁਰਜੀਤ ਸਿੰਘ ਨੇ ਅਪੀਲ ਕੀਤੀ ਕਿ ਇਸ ਬਿਮਾਰੀ 'ਤੇ ਕਾਬੂ ਪਾਉਣ ਲਈ ਖਾਸ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ 2 ਮੀਟਰ ਦੀ ਦੂਰੀ ਬਣਾਉਣਾ, ਆਪਣੇ ਹੱਥਾਂ ਨੂੰ ਚੰਗੀ ਤਰਾਂ ਸਾਫ ਰੱਖਣਾ, ਮੂੰਹ ਨੂੰ ਸੂਤੀ ਕੱਪੜੇ ਦੇ ਮਾਸਕ ਜਾਂ ਰੁਮਾਲ ਨਾਲ ਢੱਕ ਕੇ ਰੱਖਣਾ ਅਤੇ ਭੀੜ ਭੜੱਕੇ ਵਾਲੀਆਂ ਥਾਵਾਂ 'ਤੇ ਜਾਣ ਤੋਂ ਗੁਰੇਜ ਕਰਨਾ ਆਦਿ ਸਾਵਧਾਨੀਆਂ ਵਰਤ ਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਇਸ ਸਮੇਂ ਬਲਾਕ ਐਜੂਕੇਟਰ ਹਰਵਿੰਦਰ ਸਿੰਘ ਨੇ ਵੀ ਕਰੋਨਾ ਯੋਧਿਆਂ ਨੂੰ ਸੰਬੋਧਨ ਕੀਤਾ ਅਤੇ ਕਰੋਨਾ ਨਾਮਕ ਭਿਆਨਕ ਬਿਮਾਰੀ ਦੇ ਵਿਰੁੱਧ ਲੜਨ ਲਈ ਹੌਸਲਾ ਅਫਜਾਈ ਕੀਤੀ। ਇਸਤੋਂ ਇਲਾਵਾ ਡਾ. ਦਰਸ਼ਨ ਕੌਰ ਨੇ ਵੀ ਇਸ ਬਿਮਾਰੀ ਤੋਂ ਬਚਣ ਲਈ ਸਾਵਧਾਨੀਆਂ ਦੱਸੀਆਂ। ਇਹਨਾਂ ਤੋਂ ਇਲਾਵਾ ਇਸ ਮੌਕੇ ਸਬ ਡਿਵਜੀਨਲ ਹਸਪਤਾਲ ਤਲਵੰਡੀ ਸਾਬੋ ਦਾ ਸਮੂਹ ਪੈਰਾਮੈਡੀਕਲ ਸਟਾਫ, ਬੀ ਐਸ ਏ ਜਸਮੀਤ ਕੌਰ, ਕਲਰਕ ਸੰਦੀਪ ਕੌਰ, ਭੁਪਿੰਦਰਪਾਲ ਕੌਰ ਏ ਐਨ ਐਮ, ਗੁਰਜੀਤ ਸਿੰਘ ਮਪਹਵ, ਅਮਰਜੀਤ ਕੌਰ ਏ ਐਨ ਐਮ, ਰਵਨੀਤ ਕੌਰ ਏ ਐਨ ਐਮ, ਬਲਵਿੰਦਰ ਕੌਰ ਏ ਐਨ ਐਮ, ਗੁਰਸੇਵਕ ਸਿੰਘ ਅਤੇ ਅਮਨਦੀਪ ਸਿੰਘ ਮਪਹਵ ਹਾਜਰ ਸਨ।