ਸੁਖਬੀਰ ਸਿੰਘ ਬਾਦਲ ਨੇ ਨਵੇਂ ਬਣੇ ਸਰਕਲ ਪ੍ਰਧਾਨਾਂ ਦੀ ਪਿੱਠ ਥਾਪੜੀ
- ਪੰਜਾਬ
- 31 May,2020
ਧੂਰੀ,30 ਮਈ (ਮਹੇਸ਼ ਜਿੰਦਲ) ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਧੂਰੀ ਦੇ ਇੰਚਾਰਜ ਸ. ਹਰੀ ਸਿੰਘ ਵੱਲੋਂ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਲਕਾ ਧੂਰੀ ਵਿਖੇ 6 ਨਵੇਂ ਸਰਕਲ ਪ੍ਰਧਾਨਾਂ ਦੀ ਨਿਯੁੱਕਤੀ ਕੀਤੀ ਗਈ ਹੈ। ਜਾਣਕਾਰੀ ਦਿੰਦਿਆਂ ਸ. ਹਰੀ ਸਿੰਘ ਨੇ ਦੱਸਿਆ ਕਿ ਨਵੇਂ ਬਣੇ ਸਰਕਲ ਪ੍ਰਧਾਨਾਂ ਦੀ ਸੂਚੀ ਵਿੱਚ ਸ਼੍ਰੀ ਧਰਮਿੰਦਰ ਸਿੰਘ ਕੌਲਸੇੜੀ ਨੂੰ ਕੌਲਸੇੜੀ ਜ਼ੋਨ, ਸ. ਗੁਰਵਿੰਦਰ ਸਿੰਘ ਕਾਕਾ ਧੰਦੀਵਾਲ ਨੂੰ ਬਾਲੀਆਂ ਜ਼ੋਨ, ਜੱਥੇਦਾਰ ਰਣਜੀਤ ਸਿੰਘ ਕਾਤਰੋਂ ਨੂੰ ਘਨੌਰੀ ਕਲਾਂ ਜ਼ੋਨ, ਜੱਥੇਦਾਰ ਹਾਕਮ ਸਿੰਘ ਢਢੋਗਲ ਨੂੰ ਬਰੜਵਾਲ ਜ਼ੋਨ, ਹੰਸ ਰਾਜ ਗਰਗ ਤੇ ਵਿਜੈ ਕੁਮਾਰ ਨੂੰ ਸਰਕਲ ਪ੍ਰਧਾਨ ਧੂਰੀ ਸ਼ਹਿਰ ਅਤੇ ਅਜਮੇਰ ਸਿੰਘ ਘਨੌਰੀ ਨੂੰ ਸਰਪ੍ਰਸਤ ਨਿਯੁੱਕਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਹਨਾਂ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਜਿੰਮੇਵਾਰੀ ਸੌਂਪਦਿਆਂ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਇਹਨਾਂ ਦੀ ਪਿੱਠ ਥਾਪੜਦਿਆਂ ਪਾਰਟੀ ਦੀ ਮਜਬੂਤੀ ਲਈ ਕੰਮ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਇਸ ਮੌਕੇ ਨਵੇਂ ਚੁਣੇ ਗਏ ਸਮੂਹ ਅਹੁਦੇਦਾਰਾਂ ਨੇ ਸ. ਹਰੀ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਦੀ ਮਜਬੂਤੀ ਲਈ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਜ਼ਿਕਰਯੋਗ ਹੈ ਕਿ ਸ. ਸੁਖਬੀਰ ਸਿੰਘ ਬਾਦਲ ਨੇ ਇਹਨੀਂ ਦਿਨੀਂ ਵੱਖ-ਵੱਖ ਹਲਕਿਆਂ ਦੇ ਇੰਚਾਰਜਾਂ ਅਤੇ ਅਹੁਦੇਦਾਰਾਂ ਨਾਲ ਪਾਰਟੀ ਦੀ ਬੇਹਤਰੀ ਲਈ ਵਿਚਾਰ ਵਟਾਂਦਰਾ ਕਰਨ ਲਈ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ।