ਰਾਜਪੁਰਾ, 7 ਮਾਰਚ (ਰਾਜੇਸ਼ ਡਾਹਰਾ)— ਇਥੋਂ ਦੀ ਨਿਊ ਗਰੇਨਮਾਰਕੀਟ ਵੈਲਫੇਅਰ ਸੁਸਾਇਟੀ ਦੇਪ੍ਰਧਾਨਗੀ ਦੇ ਅਹੁਦੇ ਲਈ 6 ਮਾਰਚ2023 ਨੂੰ ਚੋਣਾਂ ਹੋਣੀਆਂ ਸਨ ਜਿਸਲਈ ਮੌਜੂਦਾ ਪ੍ਰਧਾਨ ਰੁਪਿੰਦਰ ਸਿੰਘ ਰੂਪੀਸੰਧੂ ਅਤੇ ਦਵਿੰਦਰ ਸਿੰਘ ਬੈਦਵਾਨ ਨੇਆਪਣੇ ਨਾਮਜੱਦਗੀ ਪੱਤਰ ਭਰੇ ਸਨ ਪਰਰੁਪਿੰਦਰ ਸਿੰਘ ਰੂਪੀ ਵੱਲੋਂ ਆਪਣੇਨਾਮਜੱਦਗੀ ਪੱਤਰ ਵਾਪਿਸ ਲੈਣ ਨਾਲਦਵਿੰਦਰ ਸਿੰਘ ਬੈਦਵਾਨ ਨੂੰ ਸਰਬਸੰਮਤੀਨਾਲ ਨਿਊ ਗਰੇਨ ਮਾਰਕੀਟ ਵੈਲਫੇਅਰਸੁਸਾਇਟੀ ਰਾਜਪੁਰਾ ਦਾ ਨਵਾਂ ਪ੍ਰਧਾਨਚੁਣ ਲਿਆ ਗਿਆ ਇਸ ਮੌਕੇ ਤੇਗੱਲਬਾਤ ਕਰਦਿਆਂ ਨਿਊ ਗਰੇਂਨਮਾਰਕੀਟ ਵੈਲਫੇਅਰ ਸੁਸਾਇਟੀ ਦੀ ਚੋਣਕਮੇਟੀ ਦੇ ਚੇਅਰਮੈਨ ਰਜਿੰਦਰ ਕੁਮਾਰਨਿਰੰਕਾਰੀ ਅਤੇ ਹੋਰ ਮੈਂਬਰਾਂ ਨੇ ਦੱਸਿਆਕਿ ਬੀਤੀ 2 ਮਾਰਚ ਨੂੰ ਨਿਊ ਗਰੇਨਮਾਰਕੀਟ ਵੈਲਫੇਅਰ ਸੁਸਾਇਟੀ ਦੇ ਪ੍ਰਧਾਨਗੀ ਦੇ ਅਹੁਦੇ ਲਈ ਸਾਬਕਾ ਪ੍ਰਧਾਨਰੁਪਿੰਦਰ ਸਿੰਘ ਰੂਪੀ ਸੰਧੂ ਕਰਤਾਰ ਸਿੰਘਐਂਡ ਸਨਜ਼ ਅਤੇ ਦਵਿੰਦਰ ਸਿੰਘਬੈਦਵਾਨ ਜਿਮੀਂਦਾਰਾ ਟ੍ਰੈਡਿੰਗ ਕੰਪਨੀ ਨੇਨਾਮਜਦਗੀ ਪੱਤਰ ਭਰੇ ਸਨ ਜਿਸ ਤੇਦੋਵਾਂ ਵਿਚ ਪ੍ਰਧਾਨਗੀ ਦੇ ਅਹੁਦੇ ਲਈਚੋਣ ਹੋਣੀ ਸੀ ਜਿਸ ਵਿਚਭਾਈਚਾਰੇ ਨੇ ਆਪਣੀਆਂ ਵੋਟਾਂਪਾਉਣੀਆਂ ਸਨ ਪਰ ਅੱਜ ਸਵੇਰੇਰੁਪਿੰਦਰ ਸਿੰਘ ਰੂਪੀ ਸੰਧੂ ਵੱਲੋਂ ਵਪਾਰ ਅਤੇ ਆਪਸੀ ਭਾਈਚਾਰੇ ਨੂੰਮਜ਼ਬੂਤ ਬਣਾਉਣ ਲਈ ਆਪਣਾ ਨਾਂਅਵਾਪਸ ਲੈਣ ਨਾਲ ਦਵਿੰਦਰ ਸਿੰਘਬੈਦਵਾਨ ਨੂੰ ਐੱਨ.ਜੀ.ਐੱਮ ਵੈਲਫੇਅਰਸੁਸਾਇਟੀ ਦਾ ਪ੍ਰਧਾਨ ਚੁਣ ਲਿਆਗਿਆ। ਪ੍ਰਧਾਨ ਚੁਣੇ ਜਾਣ ਤੋਂ ਬਾਅਦਦਵਿੰਦਰ ਸਿੰਘ ਬੈਦਵਾਨ ਨੇ ਸਮੂਹਆੜ੍ਹਤੀ ਭਾਈਚਾਰੇ ਦਾ ਧੰਨਵਾਦਕਰਦਿਆਂ ਕਿਹਾ ਕਿ ਉਹ ਸਾਰੇਆੜ੍ਹਤੀਆਂ ਨੂੰ ਨਾਲ ਲੈ ਕੇ ਚਲਣਗੇ ਤੇਆੜ੍ਹਤੀਆਂ ਦੀਆਂ ਦਰਪੇਸ਼ ਮੁਸ਼ਕਿਲਾਂ ਨੂੰਪਹਿਲ ਦੇ ਅਧਾਰ ਤੇ ਹਲ ਕਰਨ ਲਈਯਤਨ ਕਰਨਗੇ ਇਸ ਮੌਕੇ ਨਿਊ ਗਰੇਨਮਾਰਕੀਟ ਵੈਲਫੇਅਰ ਸੁਸਾਇਟੀ ਦੇ ਸਮੂਹਆੜ੍ਹਤੀ ਮੌਜੂਦ ਸਨ ।