ਦੋਸਤ

ਦੋਸਤਾਂ ਤੋਂ ਬਿਨਾਂ ਜ਼ਿੰਦਗੀ ਬੇਕਾਰ ਹੈ ਬੇ ਮਜ਼ਾ ਹੈ,ਪਰ ਦੋਸਤ ਗੁਮਰਾਹ ਕੀਤਾ ਕਰਦੇ ਨਹੀਂ ਕਈ ਵਾਰ ਪਿੱਠ ਵਿੱਚ ਵੀ ਕਰਦੇ ਨੇ ਵਾਰ ,ਅਕਸਰ ਅੱਧਵੱਟੇ ਛੱਡ ਜਾਂਦੇ ਨੇ ਯਾਰ ਅਸਲੀ ਦੋਸਤਾਂ ਨੇ ਕਿਤਾਬਾਂ ਜੋ ਦਿੰਦੀਆਂ ਨੇ ਜੀਵਨ ਜਾਚ,ਹਰ ਸਵਾਲ ਦਾ ਜਵਾਬ ਹਰ ਦੁਵਿਧਾ ਦਾ ਹੱਲ ਕਦੇ ਮਾਂ ਬਣ ਕੇ ,ਕਦੇ ਭੈਣ ਬਣ ਕੇ ਸੰਭਾਲਦੀਆਂ ਨੇ ਤੁਹਾਨੂੰ ਹੁੰਦੀਆਂ ਨੇ ਹੌਸਲਾ,ਕਦੇ ਵੀਰ ਬਣ ਕੇ ਕਦੇ ਬਾਈ ਬਣ ਕੇ ਕਰਦੀਆਂ ਨੇ ਅੰਦਰੋਂ ਮਜ਼ਬੂਤ, ਕਦੇ ਮਹਿਬੂਬਾ ਬਣ ਜਾਂਦੀਆਂ ਹਨ ਦਿੰਦੀਆਂ ਨੇ ਕੁਝ ਸੁਖਾਵੇਂ ਪਲ ਕਲਪਨਾ ਦੇ ਵਿਚ ਉਡਾਰੀਆਂ,ਕਦੇ ਬਣ ਜਾਂਦੀਆਂ ਨੇ ਉਸਤਾਦ ਦਿੰਦੀਆਂ ਨੇ ਜੀਵਨ ਜਾਚ,ਪੁਆਉਂਦੀਆਂ ਨੇ ਸਹੀ ਰਾਹ ਕਦੇ ਸਹੇਲੀਆਂ ਬਣ ਜਾਂਦੀਆਂ ਹਨ,ਦਿਲ ਦੀਆਂ ਗਹਿਰਾਈਆਂ ਵਿੱਚ ਉਤਰ ਜਾਂਦੀਆਂ ਹਨ,ਤੁਹਾਡੀਆਂ ਖ਼ਾਹਿਸ਼ਾਂ ਨੂੰ ਕਿਸੇ ਹੋਰ ਰੂਪ ਵਿੱਚ ਜ਼ਾਹਿਰ ਕਰਦੀਆਂ ਹਨ ਕਿੰਨੇ ਰੰਗ ਵਟਾਉਂਦੀਆਂ ਹਨ ਕਿਤਾਬਾਂ,ਜ਼ਿੰਦਗੀ ਨੂੰ ਜਿਊਣ ਜੋਗੀ ਬਣਾ ਲਈਆਂ ਹਨ ਕਿਤਾਬਾਂ ਫ਼ਲਸਫ਼ੇ ਜ਼ਿੰਦਗੀ ਦੇ ਸਮਝਾਉਂਦੀਆਂ ਹਨ ਕਿਤਾਬਾਂ, ਨਾ ਹੁੰਦੀਆਂ ਕਿਤਾਬਾਂ ਕੀ ਬਣਦੈ ਸੀ ਮਨੁੱਖ,ਪਸ਼ੂ ਤੇ ਨਿਰਾ ਪਸ਼ੂ ਹੀ ਰਹਿਣਾ ਸੀ ਕਿਤਾਬਾਂ ਨੇ ਟੀ ਕੇ ਰੋਸ਼ਨੀ ਗਿਆਨ ਦੀ, ਜ਼ਿੰਦਗੀ ਨੂੰ ਜਿਊਣ ਜੋਗਾ ਬਣਾਇਆ ਸਾਡਾ ਹਰ ਰਾਹ ਰੁਸ਼ਨਾਇਆ, ਜਿਗਰ ਦੇ ਟੁਕੜੇ ਨੇ ਕਿਤਾਬਾਂ ਔਖੀ ਘੜੀ ਦੀਆਂ ਸਾਥੀ ਨੇ ਕਿਤਾਬਾਂ,ਜ਼ਿੰਦਗੀ ਦਾ ਸਾਜ਼ ਵੀ,ਮਨ ਦੀ ਆਵਾਜ਼ ਵੀ ਲੈਅ ਤੇ ਤਾਲ ਵੀ,ਖੁਸ਼ੀਆਂ ਦੇ ਗੀਤ ਵੀ ਸੂਰਜ ਦਾ ਚਾਨਣ ਵੀ, ਚੰਨ ਦੀ ਚਾਨਣੀ ਵੀ ਤਾਰਿਆਂ ਦੀ ਲੋਅ ਵੀ,ਕਿਤਾਬਾਂ ਹੀ ਕਿਤਾਬਾਂ ਜ਼ਿੰਦਗੀ ਦਾ ਆਦਰਸ਼,ਜ਼ਿੰਦਗੀ ਦਾ ਆਧਾਰ ਸੱਚਾ ਦੋਸਤ ਹੈ ਕਿਤਾਬ,ਨਹੀਂ ਕੋਈ ਇਸ ਦਾ ਜਵਾਬ |ਹਰਪ੍ਰੀਤ ਕੌਰ ਸੰਧੂ