ਸ਼੍ਰੀ ਸਨਾਤਨ ਧਰਮ ਮੰਦਿਰ ਦੋਰਾਹਾ ਵਿਖੇ ''ਚੇਤ ਦੇਦੂਸਰੇ ਨਵਰਾਤਰੇ ਤੇ ਲਗੀਆਂ ਰੌਣਕਾਂ''

24,ਮਾਰਚ,ਦੋਰਾਹਾ (ਅਮਰੀਸ਼ ਆਨੰਦ) ਸ਼ਕਤੀ ਦੀ ਉਪਾਸਨਾ ਅਤੇ ਵਰਤ ਰੱਖਣ ਲਈ ਨਰਾਤੇ ਦਾ ਤਿਉਹਾਰ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ।ਹਿੰਦੂ ਧਰਮ ਵਿੱਚ,ਨਰਾਤਰੇ ਦੇ ਤਿਉਹਾਰ ਨੂੰ ਸ਼ਕਤੀ ਦੀ ਪੂਜਾ ਲਈ ਬਹੁਤ ਪਵਿੱਤਰ ਅਤੇ ਫਲਦਾਇਕ ਮੰਨਿਆ ਗਿਆ ਹੈ।ਇਸ ਦੀ ਮਹੱਤਤਾ ਉਦੋਂ ਹੋਰ ਵੱਧ ਜਾਂਦਾ ਹੈ ਜਦੋਂ ਇਹ ਚੈਤਰ ਦੇ ਮਹੀਨੇ ਵਿੱਚ ਆਉਂਦਾ ਹੈ।ਨਰਾਤਰੇ ਦੇ ਦੂਜੇ ਦਿਨ ਜੋ ਚੈਤਰ ਮਹੀਨੇ ਦੇ ਸ਼ੁਕਲਪਕਸ਼ ਵਿੱਚ ਪੈਂਦਾ ਹੈ,ਦੇਵੀ ਦੁਰਗਾ ਦੇ ਦੂਜੇ ਰੂਪ ਅਰਥਾਤ ਮਾਂ ਬ੍ਰਹਮਚਾਰਿਣੀਦੀ ਪੂਜਾ ਕਰਨ ਦੀ ਰਸਮ ਹੈ। ਦੇਵੀ ਦੁਰਗਾ ਦਾ ਇਹ ਪਵਿੱਤਰ ਰੂਪ ਅਰਥਾਤ ਮਾਂ ਬ੍ਰਹਮਚਾਰਿਣੀ ਦਾ ਅਰਥ ਹੈ ਅਜਿਹੀ ਸਰਵਸ਼ਕਤੀਮਾਨ ਦੇਵੀ ਜੋ ਤਪੱਸਿਆ ਕਰਦੀ ਹੈ ਅਤੇ ਅਨੰਤ ਵਿੱਚ ਮੌਜੂਦ ਹੈ।ਚੇਤ ਮਹੀਨੇ ਦੇ ਨਰਾਤੇ ਨੂੰ ਮੁਖ ਰੱਖਦੇ ਹੋਏ ਸ਼੍ਰੀ ਦੁਰਗਾ ਮਾਤਾ ਪ੍ਰਚਾਰ ਸਮਿਤੀ ਰਜਿ ਦੋਰਾਹਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਸਨਾਤਨ ਧਰਮ ਮੰਦਿਰ ਵਿਖੇ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ,ਅੱਜ ਦੂਸਰੇ ਨਰਾਤੇ ਦੇ ਸ਼ੁਭ ਅਵਸਰ ਤੇ ਮਾਤਾ ਦੀ ਪਵਿੱਤਰ ਗੱਦੀ ਸ਼੍ਰੀ ਸਨਾਤਨ ਧਰਮ ਮੰਦਿਰ ਦੇ ਪ੍ਧਾਨ ਤੇ ਉਘੇ ਸਮਾਜ ਸੇਵੀ ਡਾ.ਜੇ ਐੱਲ ਆਨੰਦ ਤੇ ਸਮੁਚੇ ਆਨੰਦ ਪਰਿਵਾਰ ਤੇ ਸ਼੍ਰੀ ਦੁਰਗਾ ਪ੍ਰਚਾਰ ਸਮਿਤੀ ਦੇ ਮੈਂਬਰਾਂ ਵਲੋਂ ਸਾਂਝੇ ਤੌਰ ਤੇ ਪੂਰੀ ਸ਼ਰਧਾ ਨਾਲ ਸਜਾਈ ਗਈ,ਇਸ ਧਾਰਮਿਕ ਸਮਾਗਮ ਵਿਚ ਮਾਤਾ ਜੀ ਦੀ ਪਵਿੱਤਰ ਜੋਤ ਦੀ ਹਾਜਰੀ ਵਿਚ ਮਹਿਲਾਵਾਂ ਤੇ ਭਜਨ ਮੰਡਲੀਆਂ ਦੁਆਰਾਂ ਮਾਤਾ ਜੀ ਦੇ ਸੋਹਣੇ ਸੱਜੇ ਦਰਬਾਰ ਦੇ ਅੱਗੇ ਸੋਹਣੇ ਸੋਹਣੇ ਭਜਨ ਸੁਣਾਕੇ ਭਗਤਾਂ ਨੂੰ ਨਿਹਾਲ ਕੀਤਾ.ਮੰਦਿਰ ਵਿਚ ਹਾਜ਼ਿਰ ਭਗਤਾਂ ਨੇ ਜੈ ਮਾਤਾ ਦੀ ਦੇ ਜੈਕਾਰੇ ਲਗਾਏ.ਇਸ ਵਿਸ਼ੇਸ਼ ਮੌਕੇ ਆਨੰਦ ਪਰਿਵਾਰ ਵਲੋਂ ਵਿਸ਼ੇਸ਼ ਤੌਰ ਤੇ ਕੰਜਕ ਪੂਜਣ ਕੀਤਾ ਗਿਆ ਤੇ ਮਾਤਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ,ਇਸ ਮੌਕੇ ਸਾਰਾ ਪੰਡਾਲ ਮਾਤਾ ਜੀ ਦੇ ਰੰਗ ਵਿਚ ਰੰਗਿਆ ਗਿਆ,ਇਸ ਮੌਕੇ ਡਾ.ਜੇ.ਐੱਲ ਆਨੰਦ,ਡਾ.ਨਰੇਸ਼ ਆਨੰਦ,ਅਨੀਸ਼ ਬੈਕਟਰ,ਰਿੱਕੀ ਬੈਕਟਰ,ਵਿਜੈ ਮਕੋਲ,ਕ੍ਰਿਸ਼ਨ ਵਿਨਾਇਕ,ਸੁਦਰਸ਼ਨ ਆਨੰਦ,ਸੁਰੇਸ਼ ਆਨੰਦ,ਲਾਲੀ ਬੈਕਟਰ,ਆਦਰਸ਼ਪਾਲ ਬੈਕਟਰ,ਸੁਖਦਰਸ਼ਨ ਆਨੰਦ,ਕ੍ਰਿਸ਼ਨ ਆਨੰਦ,ਸੰਜੀਵ ਬੰਸਲ,ਸੰਜੀਵ ਭਨੋਟ,ਜਸਮੀਤ ਬਕਸ਼ੀ,ਇਸ਼ਾਨ ਬੈਕਟਰ,ਅਨੂਪ ਬੈਕਟਰ,ਲੇਖਰਾਜ ਆਨੰਦ,ਸੱਲਦੀਪ,ਮਿਤੁਲ ਮੋਹਿੰਦਰਾ,ਮਨੋਜ ਬਾਂਸਲ,ਅਵਨੀਤ ਆਨੰਦ,ਪੰਡਿਤ ਰਾਮ ਮਨੋਹਰ ਤਿਵਾੜੀ,ਪੰਡਿਤ ਕਿਰਪਾ ਸ਼ੰਕਰ, ਤੋਂ ਇਲਾਵਾ ਸਾਰੇ ਇਲਾਕਾਂ ਨਿਵਾਸੀ ਮੌਜਦ ਸਨ.